ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ, ਭੱਦਰਕਾਲੀ, ਹੋਲੀ ਸਿਟੀ ਤੇ ਜੌੜਾ ਪਿੱਪਲ ਇਲਾਕਾ ਪੂਰੀ ਤਰ੍ਹਾਂ ਸੀਲ

06/03/2020 6:43:27 PM

ਅੰਮ੍ਰਿਤਸਰ (ਜ.ਬ.) : ਕੋਰੋਨਾ ਲਾਗ ਕਮਿਊਨਿਟੀ 'ਚ ਫੈਲਣ ਦਾ ਜੋ ਡਰ ਪ੍ਰਸ਼ਾਸਨ ਨੂੰ ਸਤਾਅ ਰਿਹਾ ਸੀ ਸ਼ਾਇਦ ਉਹੋ ਜਿਹਾ ਹੀ ਹੋ ਰਿਹਾ ਹੈ। ਭੱਦਰਕਾਲੀ ਇਲਾਕੇ 'ਚ ਰਹਿਣ ਵਾਲੇ ਫਰੂਟ ਵਪਾਰੀ ਨੂੰ ਕੋਰੋਨਾ ਲੱਛਣ ਹੋਣ ਤੋਂ ਅਜਿਹਾ ਲੱਗ ਰਿਹਾ ਜਿਵੇਂ ਸ਼ਹਿਰ 'ਚ ਕੋਰੋਨਾ ਬੰਬ ਫਟ ਗਿਆ ਹੈ, ਜਿਸ ਨੂੰ ਕਾਬੂ ਕਰਨਾ ਪ੍ਰਸ਼ਾਸਨ ਲਈ ਆਸਾਨ ਕੰਮ ਨਹੀਂ ਹੈ। ਉੱਥੇ ਹੀ ਕੋਰੋਨਾ ਮਹਾਮਾਰੀ ਨੇ ਹੋਲੀ ਸਿਟੀ ਤੇ ਜੌੜੀ ਪਿੱਪਲ ਇਲਾਕੇ 'ਚ ਰਹਿਣ ਵਾਲੇ 2 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਕਤ ਦੋਵਾਂ ਇਲਾਕਿਆਂ ਤੇ ਭੱਦਰਕਾਲੀ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਿਸ ਫਰੂਟ ਵਪਾਰੀ ਨੂੰ ਕੋਰੋਨਾ ਹੋਇਆ ਹੈ ਉਹ 400 ਰੇਹੜੀਆਂ ਦੇ ਰਾਹੀਂ ਪੂਰੇ ਅੰਮ੍ਰਿਤਸਰ 'ਚ ਘਰ-ਘਰ ਫਰੂਟ ਦੀ ਸਪਲਾਈ ਕਰਦਾ ਸੀ। ਫਰੂਟ ਵਪਾਰੀ ਤਰੁਣ ਅਤੇ ਉਸ ਦੇ ਪਰਿਵਾਰ ਨੇ 400 ਤੋਂ ਜ਼ਿਆਦਾ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਕਾਮਿਆਂ ਨੂੰ ਫਰੂਟ ਵੇਚਣ ਲਈ ਰੱਖਿਆ ਹੋਇਆ ਸੀ ਅਤੇ ਉਸ ਦੇ ਕਰਮਚਾਰੀ ਰਿਹੜੀਆਂ 'ਤੇ ਗਲੀ-ਮੁਹੱਲੇ 'ਚ ਜਾ ਕੇ ਫਰੂਟ ਵੇਚਣ ਦਾ ਕੰਮ ਕਰਦੇ ਸਨ। ਇਸ ਫਰੂਟ ਵਪਾਰੀ ਦਾ ਪਰਿਵਾਰ ਬਾਛੀ ਫਰੂਟ ਵਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਹ ਪਰਿਵਾਰ ਵੱਲਾ ਸਬਜੀ ਅਤੇ ਫਰੂਟ ਮੰਡੀ ਤੋਂ ਫਰੂਟ ਖਰੀਦਦਾ ਸੀ ਅਤੇ ਫਿਰ ਅੱਗੇ ਆਪਣੇ ਕਰਮਚਾਰੀਆਂ ਰਾਹੀਂ ਸ਼ਹਿਰ 'ਚ ਫਰੂਟ ਵੇਚਣ ਦਾ ਕੰਮ ਕਰਦਾ ਸੀ। 

ਇਹ ਵੀ ਪੜ੍ਹੋ : ਅੰਮ੍ਰਿਤਸਰ ''ਚ ਨਹੀਂ ਰੁਕ ਰਿਹਾ ਕੋਰੋਨਾ, ਲਗਾਤਾਰ ਸਾਹਮਣੇ ਆ ਰਹੇ ਪਾਜ਼ੇਟਿਵ ਮਾਮਲੇ    

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਵੱਲਾ ਸਬਜੀ ਮੰਡੀ ਦੇ ਫਰੂਟ ਵਪਾਰੀਆਂ 'ਚ ਵੀ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾ ਲੱਛਣ ਵੱਲਾ ਸਬਜੀ ਮੰਡੀ ਤੋਂ ਹੋਇਆ ਹੈ ਜਾਂ ਫਿਰ ਘਰ ਨਿਵਾਸ ਵਾਲੇ ਇਲਾਕੇ ਤੋਂ ਹੋਇਆ ਹੈ ਜਾਂ ਫਿਰ ਕਿਸੇ ਕਰਮਚਾਰੀ ਦੇ ਰਾਹੀਂ ਤਰੁਣ ਨੂੰ ਕੋਰੋਨਾ ਹੋਇਆ ਹੈ ਇਹ ਸਭ ਜਾਂਚ ਦਾ ਵਿਸ਼ਾ ਹੈ। ਇੰਨਾ ਹੀ ਨਹੀਂ ਪ੍ਰਸ਼ਾਸਨ ਲਈ ਤਰੁਣ ਅਤੇ ਉਸ ਦੇ ਅਣਗਿਣਤ ਕਰਮਚਾਰੀਆਂ ਤੋਂ ਇਲਾਵਾ ਵੱਲਾ ਸਬਜੀ ਮੰਡੀ ਦੇ ਫਰੂਟ ਵਿਕਰੇਤਾਵਾਂ ਦੇ ਸੈਂਪਲ ਲੈਣਾ ਵੀ ਕੋਈ ਆਸਾਨ ਕੰਮ ਨਹੀਂ ਹੈ। ਹਾਲਾਂਕਿ ਨਿਯਮਾਂ ਮੁਤਾਬਕ ਤਰੁਣ ਅਤੇ ਉਸ ਦੇ ਸੰਪਰਕ 'ਚ ਸਾਰੇ ਕਰਮਚਾਰੀਆਂ ਅਤੇ ਫਰੂਟ ਵਿਕਰੇਤਾਵਾਂ ਦੇ ਕੋਵਿਡ-19 ਟੈਸਟ ਲਿਆ ਜਾਣਾ ਬਣਦਾ ਹੈ। ਇਸ ਮਾਮਲੇ ਵਿਚ ਵੀ ਇਕ ਵੱਡੀ ਲਾਪਰਵਾਹੀ ਜੋ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਜਿਸ ਇਲਾਕੇ 'ਚ ਤਰੁਣ ਰਹਿੰਦਾ ਹੈ ਉਸ ਨੂੰ ਸੀਲ ਤਾਂ ਕਰ ਦਿੱਤਾ ਗਿਆ ਹੈ ਪਰ ਸੈਨੇਟਾਈਜ਼ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ''ਚ ਨਹੀਂ ਰੁਕ ਰਿਹਾ ਕੋਰੋਨਾ, 2 ਹੋਰ ਮਾਮਲੇ ਆਏ ਸਾਹਮਣੇ, ਅੰਕੜਾ 300 ਤੋਂ ਪਾਰ    

ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਯੋਗਦਾਨ ਦੇ ਰਹੇ ਹਨ ਮੰਡੀ ਦੇ ਵਪਾਰੀ 
ਵੱਲਾ ਸਬਜੀ ਮੰਡੀ ਫਰੂਟ ਐਂਡ ਵੈਜੀਟੇਬਲ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਨੇ ਕਿਹਾ ਕਿ ਯੂਨੀਅਨ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ । ਜੇਕਰ ਮੰਡੀ ਦੇ ਵਪਾਰੀਆਂ ਦੇ ਸੈਂਪਲ ਲਏ ਜਾਣੇ ਹਨ ਤਾਂ ਇਸ 'ਚ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਮੰਡੀ ਨੂੰ ਹਰ ਰੋਜ਼ ਸੈਨੇਟਾਈਜ਼ ਕੀਤਾ ਜਾਵੇ।

ਕੀ ਕਹਿਣਾ ਹੈ ਜ਼ਿਲ੍ਹਾ ਮੈਜਿਸਟਰੇਟ ਤੇ ਡੀ. ਸੀ. ਦਾ
ਇਸ ਸੰਬੰਧੀ ਜਦੋਂ ਜ਼ਿਲ੍ਹਾਮੈਜਿਸਟਰ੍ਰੇਟ ਅਤੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਨਤਾ ਦੀ ਸੁਰੱਖਿਆ ਲਈ ਹਰ ਕਦਮ ਚੁੱਕ ਰਿਹਾ ਹੈ। ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਅਤੇ ਮਾਸਕ ਜ਼ਰੂਰ ਪਾਉਣ ਪਰ ਕੁਝ ਲੋਕ ਹੁਣ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ। ਭੱਦਰਕਾਲੀ ਇਲਾਕੇ ਦੇ ਫਰੂਟ ਵਪਾਰੀ ਦੇ ਕੇਸ ਵਿਚ ਉਸ ਦੇ ਸੰਪਰਕ ਵਿਚ ਆਏ ਲੋਕਾਂ ਦੀ ਡਿਟੇਲ ਲਈ ਜਾ ਰਹੀ ਹੈ ਅਤੇ ਜੋ ਜ਼ਰੂਰੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਜ਼ਿਲ੍ਹੇ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ


Gurminder Singh

Content Editor

Related News