ਕੋਰੋਨਾ ਮਹਾਮਾਰੀ ਨੇ ਮਾਛੀਵਾੜਾ ਇਲਾਕੇ ''ਚ 2 ਔਰਤਾਂ ਦੀ ਜਾਨ ਲਈ

Monday, Aug 17, 2020 - 01:28 PM (IST)

ਕੋਰੋਨਾ ਮਹਾਮਾਰੀ ਨੇ ਮਾਛੀਵਾੜਾ ਇਲਾਕੇ ''ਚ 2 ਔਰਤਾਂ ਦੀ ਜਾਨ ਲਈ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਅੱਜ ਇਸ ਭਿਆਨਕ ਬਿਮਾਰੀ ਨੇ ਦੋ ਹੋਰ ਔਰਤਾਂ ਦੀ ਜਾਨ ਲੈ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਨੂਰਪੁਰ ਦੀ 50 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਜਿਸ ਦੀ ਲੁਧਿਆਣਾ ਸੀ.ਐਮ.ਸੀ. ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਇਲਾਵਾ ਨੇੜਲੇ ਪਿੰਡ ਲੱਖੋਵਾਲ ਦੀ 48 ਸਾਲਾ ਔਰਤ ਜੋ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਅਧੀਨ ਸੀ ਦੀ ਵੀ ਮੌਤ ਹੋ ਗਈ ਅਤੇ ਡਾਕਟਰਾਂ ਅਨੁਸਾਰ ਉਸਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ। 

ਇਸ ਔਰਤ ਦਾ ਪਤੀ ਵੀ ਕੋਰੋਨਾ ਪਾਜ਼ੇਟਿਵ ਹੈ ਜੋ ਹਸਪਤਾਲ 'ਚ ਇਲਾਜ ਅਧੀਨ ਹੈ। ਮਾਛੀਵਾੜਾ ਇਲਾਕੇ 'ਚ ਪਹਿਲਾਂ ਕੋਰੋਨਾ ਨਾਲ 3 ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ 2 ਮੌਤਾਂ ਹੋਰ ਹੋਣ ਨਾਲ ਇਹ ਅੰਕੜਾ 5 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਇਲਾਕੇ 'ਚ ਕੁੱਲ 60 ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ।  


author

Gurminder Singh

Content Editor

Related News