ਮੋਗਾ ਜ਼ਿਲੇ ''ਚ ਕੋਰੋਨਾ ਦਾ ਕਹਿਰ ਜਾਰੀ, 2 ਬੀਬੀਆਂ ਸਮੇਤ 3 ਦੀ ਰਿਪੋਰਟ ਆਈ ਪਾਜ਼ੇਟਿਵ

06/17/2020 6:37:30 PM

ਮੋਗਾ (ਸੰਦੀਪ ਸ਼ਰਮਾ) :  ਜ਼ਿਲ੍ਹੇ ਦੇ ਸਿਹਤ ਵਿਭਾਗ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬਿਨਾਂ ਕਿਸੇ ਯਾਤਰਾ ਹਿਸਟਰੀ ਦੇ ਜ਼ਿਲ੍ਹੇ ਦੇ 2 ਵੱਖ-ਵੱਖ ਪਿੰਡਾਂ ਸੰਗਤਪੁਰਾ ਅਤੇ ਪਿੰਡ ਗੰਜੀ ਗੁਲਾਬ ਦੀਆਂ 2 ਬੀਬੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਇਲਾਵਾ ਕਸਬਾ ਪੰਜਗਰਾਈਂ ਕਲਾਂ ਦੇ ਇਕ ਜੀਮੀਂਦਾਰ ਦੇ ਇਥੇ ਦਿੱਲੀ ਤੋਂ ਆਏ ਖੇਤੀਬਾੜੀ ਮਜ਼ਦੂਰ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਤਿੰਨਾਂ ਦੇ ਸਿਹਤ ਵਿਭਾਗ ਵਲੋਂ 2-3 ਦਿਨ ਪਹਿਲਾਂ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ। ਦੂਜੇ ਪਾਸੇ ਤਿੰਨ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੁਲਸ ਨਾਕੇ 'ਤੇ ਟਾਸਕ ਫੋਰਸ ਦੀ ਟੀਮ ਨੇ ਗ੍ਰਿਫਤਾਰ ਕੀਤਾ ਥਾਣੇਦਾਰ, ਜਾਣੋ ਕੀ ਹੈ ਵਜ੍ਹਾ

ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 76 ਹੋ ਗਿਆ ਹੈ। ਜਿਨ੍ਹਾਂ ਵਿਚੋਂ 72 ਮਰੀਜ਼ਾਂ ਨੂੰ ਵਿਭਾਗ ਵਲੋਂ ਠੀਕ ਕਰਕੇ ਘਰਾਂ ਨੂੰ ਭੇਜ ਦਿੱਤ ਗਿਆ ਹੈ ਜਦਕਿ ਜ਼ਿਲ੍ਹੇ ਵਿਚ 4 ਮਰੀਜ਼ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਸਰਗਰਮ ਮਰੀਜ਼ਾਂ ਦਾ ਬਾਘਾਪੁਰਾਣਾ ਦੇ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵਲੋਂ ਨਵੇਂ ਆਏ ਮਰੀਜ਼ਾਂ ਦੇ ਪਰਿਵਾਰਾਂ ਦੇ ਨਮੂਨੇ ਜਾਂਚ ਲਈ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਮੁੰਡੇ ਨੇ ਵੀਡੀਓ ਬਣਾ ਕੇ ਖਾਧਾ ਜ਼ਹਿਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ


Gurminder Singh

Content Editor

Related News