ਜਲੰਧਰ ''ਚ ਤਾਂਡਵ ਕਰਨ ਲੱਗਾ ਕੋਰੋਨਾ, ਦਿਨ ਚੜ੍ਹਦੇ 25 ਮਰੀਜ਼ਾਂ ਦੀ ਪੁਸ਼ਟੀ, ਇਕ ਦੀ ਮੌਤ

Tuesday, Jun 23, 2020 - 06:37 PM (IST)

ਜਲੰਧਰ ''ਚ ਤਾਂਡਵ ਕਰਨ ਲੱਗਾ ਕੋਰੋਨਾ, ਦਿਨ ਚੜ੍ਹਦੇ 25 ਮਰੀਜ਼ਾਂ ਦੀ ਪੁਸ਼ਟੀ, ਇਕ ਦੀ ਮੌਤ

ਜਲੰਧਰ (ਰੱਤਾ) : ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਜਲੰਧਰ ਜ਼ਿਲ੍ਹੇ ਵਿਚ ਲਗਾਤਾਰ ਮਾਰੂ ਹੁੰਦੀ ਜਾ ਰਹੀ ਹੈ। ਮੰਗਲਵਾਰ ਦਾ ਦਿਨ ਚੜ੍ਹਦੇ ਹੀ ਜਿੱਥੇ ਕੋਰੋਨਾ ਦੇ 25 ਪਾਜ਼ੇਟਿਵ ਮਰੀਜ਼ ਹੋਰ ਸਾਹਮਣੇ ਆਏ ਹਨ, ਉਥੇ ਹੀ ਇਕ 70 ਸਾਲਾ ਬੀਬੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰੂ ਰਾਮਦਾਸ ਇਨਕਲੇਵ ਦੀ ਰਹਿਣ ਵਾਲੀ ਪ੍ਰੇਮ ਲਤਾ ਦੀ ਮੌਤ ਹੋ ਗਈ ਸੀ, ਜਿਸ ਦੇ ਜਾਂਚ ਲਈ ਲਏ ਨਮੂਨਿਆਂ ਦੀ ਰਿਪੋਰਟ ਹੁਣ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 591 ਹੋ ਗਈ ਹੈ, ਜਿਨ੍ਹਾਂ ਵਿਚੋਂ 320 ਤੋਂ ਵੱਧ ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਜਦਕਿ 229 ਮਾਮਲੇ ਜ਼ਿਲ੍ਹੇ ਵਿਚ ਅਜੇ ਵੀ ਐਕਟਿਵ ਹਨ। ਜ਼ਿਲ੍ਹੇ ਵਿਚ ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੇ ਜਿੱਥੇ ਸਿਹਤ ਵਿਭਾਗ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ, ਉਥੇ ਹੀ ਲੋਕਾਂ ਵਿਚ ਵੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਅਕਾਲੀ ਸਿਆਸਤ 'ਚ ਵੱਡਾ ਧਮਾਕਾ, ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ 

ਪੰਜਾਬ ਵਿਚ ਕੋਰੋਨਾ ਦਾ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 4288 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 808, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 591, ਲੁਧਿਆਣਾ 'ਚ 589, ਤਰਨਤਾਰਨ 191, ਮੋਹਾਲੀ 'ਚ 219, ਹੁਸ਼ਿਆਰਪੁਰ 'ਚ 164, ਪਟਿਆਲਾ 'ਚ 216, ਸੰਗਰੂਰ 'ਚ 221 ਕੇਸ, ਨਵਾਂਸ਼ਹਿਰ 'ਚ 125, ਗੁਰਦਾਸਪੁਰ 'ਚ 191 ਕੇਸ,  ਮੁਕਤਸਰ 84,  ਮੋਗਾ 'ਚ 76, ਫਰੀਦਕੋਟ 98, ਫਿਰੋਜ਼ਪੁਰ 'ਚ 73, ਫਾਜ਼ਿਲਕਾ 75, ਬਠਿੰਡਾ 'ਚ 78, ਪਠਾਨਕੋਟ 'ਚ 188, ਬਰਨਾਲਾ 'ਚ 43, ਮਾਨਸਾ 'ਚ 39, ਫਤਿਹਗੜ੍ਹ ਸਾਹਿਬ 'ਚ 90, ਕਪੂਰਥਲਾ 65, ਰੋਪੜ 'ਚ 89 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2958 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1218 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 106 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 800 ਤੋਂ ਪਾਰ, 35 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ 


author

Gurminder Singh

Content Editor

Related News