ਕੋਰੋਨਾ ਉਲੰਘਣਾ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਸਖ਼ਤ, ਦੁਕਾਨਦਾਰਾਂ ਸਮੇਤ 12 ਖ਼ਿਲਾਫ਼ ਮਾਮਲੇ ਦਰਜ
Sunday, May 02, 2021 - 04:52 PM (IST)
ਮੋਗਾ (ਅਜ਼ਾਦ) : ਕੋਵਿਡ 19 ਮਹਾਮਾਰੀ ਦੇ ਚੱਲਦੇ ਪੰਜਾਬ ਵਿਚ ਲਗਾਏ ਗਏ ਲਾਕਡਾਊਨ ਅਤੇ ਕਰਫਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਸ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਦੁਕਾਨਦਾਰਾਂ ਸਮੇਤ 12 ਦੇ ਖ਼ਿਲਾਫ਼ ਕੋਵਿਡ ਆਦੇਸ਼ ਦੀ ਉਲੰਘਣਾ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਜਦ ਉਹ ਚੁੱਘਾ ਬਸਤੀ ਵਿਚ ਗਸ਼ਤ ਕਰ ਰਹੇ ਸੀ ਤਾਂ ਪਤਾ ਲੱਗਾ ਕਿ ਰਣਜੀਤ ਸਿੰਘ ਬਿਨਾਂ ਮਾਸਕ ਲਗਾਏ ਲਾਕਡਾਊਨ ਦੌਰਾਨ ਆਪਣੀ ਦੁਕਾਨ ਖੋਲ੍ਹ ਕੇ ਗ੍ਰਾਹਕਾਂ ਨੂੰ ਸਮਾਨ ਦੇ ਰਹੇ ਹਨ, ਜਿਸ ’ਤੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਸਿਟੀ ਸਾਉਥ ਮੋਗਾ ਦੇ ਇੰਚਾਰਜ ਇੰਸਪੈਕਟਰ ਬਲਰਾਜ ਮੋਹਨ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਰੇਲਵੇ ਰੋਡ ਮੋਗਾ ’ਤੇ ਗਸ਼ਤ ਕਰ ਰਹੇ ਸੀ ਤਾਂ ਨਾਗਪਾਲ ਨਿਵਾਸੀ ਬੇਅੰਤ ਨਗਰ ਮੋਗਾ, ਕੰਵਲਦੇਵ, ਪ੍ਰਿਯੂਸ ਗਰੋਵਰ ਨਿਵਾਸੀ ਸ਼ਾਸ਼ਤਰੀ ਨਗਰ ਜਗਰਾਓਂ ਬਿਨਾਂ ਮਾਸਕ ਲਗਾਏ ਲਾਕਡਾਊਨ ਦੌਰਾਨ ਗ੍ਰਾਹਕਾਂ ਨੂੰ ਸਮਾਨ ਦੀ ਵਿੱਕਰੀ ਕਰ ਰਹੇ ਹਨ, ਜਿਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਮਸੀਤਾਂ ਰੋਡ ’ਤੇ ਗਸ਼ਤ ਕਰ ਰਹੇ ਸੀ ਤਾਂ ਅਵਿਨਾਸ਼ ਕੁਮਾਰ ਬਿਨਾਂ ਮਾਸਕ ਲਗਾਏ ਆਪਣੀ ਦੁਕਾਨ ਖੋਲ ਕੇ ਗ੍ਰਾਹਕਾਂ ਨੂੰ ਸਮਾਨ ਦੇ ਰਹੇ ਸਨ। ਇਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਪਿੰਡ ਚੂਹੜਚੱਕ ਨਿਵਾਸੀ ਸੰਜੀਵ ਕੁਮਾਰ ਜੋ ਲਾਕਡਾਊਨ ਦੌਰਾਨ ਦੁਕਾਨ ਖੋਲ੍ਹ ਕੇ ਬਿਨਾਂ ਮਾਸਕ ਲਗਾਏ ਗ੍ਰਾਹਕਾਂ ਨੂੰ ਸਮਾਨ ਦੇ ਰਹੇ ਸਨ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਇਸੇ ਤਰ੍ਹਾਂ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਜਵਸੀਰ ਸਿੰਘ ਨੇ ਦੁਕਾਨ ਦੁਕਾਨਦਾਰ ਅਨਮੋਲ ਨਾਰੰਗ ਨਿਵਾਸੀ ਰਾਮਗੰਜ ਮੰਡੀ ਮੋਗਾ ਨਸੀਨ ਨਿਵਾਸੀ ਸੂਰਜ ਨਗਰ ਮੋਗਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣੇਦਾਰ ਸੁਖਵਿੰਦਰ ਸੰਘ ਨੇ ਦੱਸਿਆ ਕਿ ਬਿਨਾਂ ਮਾਸਕ ਲਗਾਏ ਆਪਣੀ ਦੁਕਾਨ ਖੋਲ ਕੇ ਗ੍ਰਾਹਕਾਂ ਨੂੰ ਸਮਾਨ ਵੇਚ ਰਹੇ ਗੋਤਮ ਅਰੋੜਾ, ਰਾਹੁਲ ਅਰੋੜਾ, ਸਚਿਨ ਕੁਮਾਰ ਨਿਵਾਸੀ ਪੁਰਾਣਾ ਮੋਗਾ, ਦਵਿੰਦਰਪਾਲ ਨਿਵਾਸੀ ਧਰਮ ਸਿੰਘ ਨਗਰ ਮੋਗਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਕਥਿਤ ਦੋਸ਼ੀਆਂ ਨੂੰ ਬਰਜ਼ਮਾਨਤ ਰਿਹਾ ਕਰ ਦਿੱਤਾ ਗਿਆ ਹੈ।