ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

07/15/2020 6:35:08 PM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਦੀ ਜਾਂਚ ਲਈ ਕਰਵਾਇਆ ਗਿਆ ਟੈਸਟ ਨੈਗੇਟਿਵ ਆਇਆ ਹੈ। ਦਰਅਸਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਕੋਰੋਨਾ ਮਹਾਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੋਰਨਾਂ ਮੰਤਰੀਆਂ ਸਣੇ ਕੋਰੋਨਾ ਦੀ ਜਾਂਚ ਲਈ ਨਮੂਨੇ ਦਿੱਤੇ ਗਏ ਸਨ, ਜਿਨ੍ਹਾਂ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਬਾਕੀ ਮੰਤਰੀਆਂ ਦੀਆਂ ਰਿਪੋਰਟਾਂ ਆਉਣੀਆਂ ਫਿਲਹਾਲ ਅਜੇ ਬਾਕੀ ਹਨ। 

ਇਹ ਵੀ ਪੜ੍ਹੋ : ਮੋਗਾ : ਕੱਪੜਾ ਵਪਾਰੀ ਦੇ ਕਤਲ ਕਾਂਡ 'ਚ ਨਵਾਂ ਮੋੜ, ਇਸ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਬੀਤੀ 10 ਜੁਲਾਈ ਨੂੰ ਕੋਰੋਨਾ ਟੈੱਸਟ ਕਰਾਇਆ ਗਿਆ ਸੀ ਜੋ ਕਿ 11 ਜੁਲਾਈ ਨੂੰ ਰਿਪੋਰਟ ਆਉਣ 'ਤੇ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਕਲ ਦੁਬਾਰਾ ਉਨ੍ਹਾਂ ਦਾ ਟੈੱਸਟ ਲਿਆ ਗਿਆ ਜੋ ਫਿਰ ਪਾਜ਼ੇਟਿਵ ਆਇਆ।

ਇਹ ਵੀ ਪੜ੍ਹੋ : ਮੁਕਤਸਰ 'ਚ ਦੇਹ ਵਪਾਰ ਦਾ ਅੱਡਾ ਬੇਨਕਾਬ, ਇੰਝ ਸਾਹਮਣੇ ਆਈ ਪਤੀ-ਪਤਨੀ ਦੀ ਕਰਤੂਤ

ਮਿਲੀ ਜਾਣਕਾਰੀ ਮੁਤਾਬਿਕ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਵਲੋਂ ਬਾਜਵਾ ਦੇ ਘਰ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਦੇ ਵੀ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਇਕ ਦੋ ਦਿਨਾਂ ਲਈ ਨਿਗਰਾਨੀ 'ਚ ਰੱਖਣ ਤੋਂ ਬਾਅਦ ਘਰ ਵਿਚ ਹੀ ਕੁਆਰੰਟਾਈਨ ਲਈ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਦਾ ਪਸਾਰ, ਬੀ. ਐੱਸ. ਐੱਫ. ਦੇ 6 ਜਵਾਨਾਂ ਸਣੇ 19 ਰਿਪੋਰਟਾਂ ਪਾਜ਼ੇਟਿਵ


Gurminder Singh

Content Editor

Related News