ਕੋਰੋਨਾ ਨਾਲ ਨਜਿੱਠਣ ਦਾ ਰਾਹ: ਸਿੱਖਿਆ ਵਿਭਾਗ ਪੰਜਾਬ ਨੇ ਕੀਤਾ ਆਨਲਾਈਨ ਪੜ੍ਹਾਈ ਦਾ ਪ੍ਰਬੰਧ

Wednesday, Apr 08, 2020 - 02:29 PM (IST)

ਕੋਰੋਨਾ ਨਾਲ ਨਜਿੱਠਣ ਦਾ ਰਾਹ: ਸਿੱਖਿਆ ਵਿਭਾਗ ਪੰਜਾਬ ਨੇ ਕੀਤਾ ਆਨਲਾਈਨ ਪੜ੍ਹਾਈ ਦਾ ਪ੍ਰਬੰਧ

ਬਲਜਿੰਦਰ ਮਾਨ
98150 18947 

ਕੋਰੋਨਾ ਵਾਇਰਸ (ਕੋਵਿਨ-19) ਦੇ ਵੱਧ ਰਹੇ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਸਮੇਤ ਪੂਰਾ ਭਾਰਤ ਇਸਦੀ ਮਾਰ ਹੇਠ ਆ ਚੁੱਕਾ ਹੈ। ਇਸ ਮੌਕੇ ਸਾਰੇ ਦੇਸ਼ ਵਾਸੀ ਕਰਫ਼ਿਊ ਜਾਂ ਲਾਕ ਡਾਊਨ ਕਾਰਨ ਆਪੋ ਆਪਣੇ ਘਰਾਂ ਵਿਚ ਬੰਦ ਬੈਠੇ ਹਨ। ਇਸ ਬੀਮਾਰੀ ਨਾਲ ਟਾਕਰਾ ਲੈਣ ਦਾ ਇਕੋ ਇਕ ਢੰਗ ਹੈ ਕਿ ਆਪਣੇ ਆਪ ਨੂੰ ਘਰ ਅੰਦਰ ਰੱਖਿਆ ਜਾਵੇ ਅਤੇ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ। ਮਨੋਬਲ ਨੂੰ ਨੌਂ ਬਰ ਨੌਂ ਰੱਖੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਮਲ-ਮਲ ਕੇ ਧੋਵੋਂ। ਗਰਮ ਪਾਣੀ ਵਾਰ-ਵਾਰ ਪੀਂਦੇ ਰਹੋ। ਸੋ ਅਧਿਆਪਕ, ਮਾਪੇ, ਬੱਚੇ ਅਤੇ ਸਾਰੇ ਵਿੱਦਿਅਕ ਪ੍ਰਬੰਧਕ ਘਰਾਂ ਅੰਦਰ ਹੀ ਬੈਠੇ ਇਸ ਮਹਾਮਾਰੀ ਦਾ ਟਾਕਰਾ ਕਰ ਰਹੇ ਹਨ। ਇਸ ਮੌਕੇ ਸਾਡੀ ਸੁਰੱਖਿਆ ਵਿਚ ਜੁਟੇ ਸਾਰੇ ਲੋਕਾਂ ਲਈ ਦੁਆ ਕਰਨੀ ਬਣਦੀ ਹੈ। ਜੋ ਆਪਣੀ ਜਾਨ ਦੀ ਬਾਜ਼ੀ ਲਾ ਕੇ ਸਾਡੀ ਜਾਨ ਬਚਾਉਣ ਵਿਚ ਜੁਟੇ ਹੋਏ ਹਨ। ਅਜਿਹੇ ਸਮੇਂ ਮਾਨਸਿਕ ਤੌਰ ’ਤੇ ਤਕੜੇ ਹੋਣ ਦੀ ਖਾਸ ਜ਼ਰੂਰਤ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮਨ ਦੇ ਹਾਰੇ ਹਾਰ ਅਤੇ ਮਨ ਦੇ ਜਿੱਤੇ ਜਿੱਤ।

ਪੜ੍ਹੋ ਇਹ ਵੀ ਖਬਰ - ‘ਦੂਰ ਬੈਠ ਕੇ ਪੜ੍ਹਾਉਣਾ ਸਾਡਾ ਫਰਜ਼, ਘਰ ਬੈਠ ਕੇ ਸਿੱਖਣਾ ਤੁਹਾਡਾ ਫਰਜ਼’

ਪੜ੍ਹੋ ਇਹ ਵੀ ਖਬਰ - ਸਾਵਧਾਨ : ਲਾਕ ਡਾਊਨ ’ਚ ਬੱਚੇ ਕਿੱਤੇ ਪੜ੍ਹਾਈ ਤੋਂ ਵਿਮੁੱਖ ਨਾ ਹੋ ਜਾਣ

ਕੋਰੋਨਾ ਨਾਲ ਟੱਕਰ ਆਨਲਾਈਨ ਪੜ੍ਹਾਈ
ਸਿੱਖਿਆ ਵਿਭਾਗ ਵਲੋਂ ਸਾਲ 2019-20 ਦੇ ਸ਼ੈਸਨ ਤੋਂ ਸ਼ਤ ਫੀਸਦੀ ਨਤੀਜੇ, ਸਮਾਰਟ ਸਕੂਲ ਅਤੇ ਪੜ੍ਹੋ ਪੰਜਾਬ ਵਰਗੀਆਂ ਯੋਜਨਾਵਾਂ ਤਹਿਤ ਵਿਭਾਗ ਦੀ ਕਾਇਆ ਕਲਪ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਜੰਗੀ ਪੱਧਰ ’ਤੇ ਓਵਰ ਟਾਇਮ ਰਾਹੀਂ ਬੱਚਿਆਂ ਨੂੰ ਸਭ ਪ੍ਰੀਖਿਆਵਾਂ ਲਈ ਤਿਆਰ ਕੀਤਾ ਜਾ ਰਿਹਾ ਸੀ ਕਿ ਅਚਾਨਕ ਕੋਰੋਨਾ ਵਾਇਰਸ ਨੇ ਸਾਰੇ ਕਾਰਜ ਠੱਪ ਕਰਕੇ ਰੱਖ ਦਿੱਤੇ। ਅਜਿਹੇ ਹਾਲਤਾਂ ਨਾਲ 2-4 ਹੋਣ ਲਈ ਸਕੂਲੀ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਆਨ ਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਹੈ। ਜਿਸ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਦਾ ਪੀ.ਡੀ.ਐੱਫ਼ ਅਤੇ ਈ.ਕੰਨਟੈਂਟ ਉਪਲੱਬਧ ਕਰਵਾਇਆ ਗਿਆ ਹੈ। ਹੁਣ ਵਿਦਿਆਰਥੀ ਘਰ ਬੈਠੇ ਨੈੱਟ ਰਾਹੀਂ ਇਨ੍ਹਾਂ ਪੁਸਤਕਾਂ ਨੂੰ ਪੜ੍ਹ ਸਕਣਗੇ। ਇਸਦੇ ਨਾਲ-ਨਾਲ ਅਧਿਆਪਕਾਂ ਨੇ ਸੂਚਨਾ ਕ੍ਰਾਂਤੀ ਦੇ ਸਾਧਨਾਂ ਦੀ ਵਰਤੋਂ ਨਾਲ ਵਟਸਐਪ ਗਰੁੱਪ ਜਾਂ ਹੋਰ ਅਧੁਨਿਕ ਸਾਧਨ ਅਪਣਾ ਕੇ ਉਨ੍ਹਾਂ ਦੀ ਪ੍ਰੀਖਿਆ ਦੀ ਤਿਆਰੀ ਅਤੇ ਨਵੇਂ ਸੈਸ਼ਨ ਦੀ ਪੜ੍ਹਾਈ ਆਰੰਭ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਸੰਕਟ ਦੌਰਾਨ ਭਾਰਤ ਨੇ ਗੋਡੇ ਨਹੀਂ ਟੇਕੇ ਬਲਕਿ ਨਵੇਂ ਰਾਹ ਤਲਾਸ਼ੇ ਹਨ’​​​​​​​

ਪੜ੍ਹੋ ਇਹ ਵੀ ਖਬਰ - ਕੋਰੋਨਾ ਕਰਫਿਊ ਦੌਰਾਨ ਜਾਣੋ ਕਿਹੋ ਜਿਹੀ ਹੋਣੀ ਚਾਹੀਦੀ ਹੈ ‘ਸਕੂਲ ਮੁਖੀਆਂ ਦੀ ਭੂਮਿਕਾ’

PunjabKesari

ਬਿਨਾ ਪ੍ਰੀਖਿਆ ਕੋਈ ਪਾਸ ਨਹੀਂ ਹੋਵੇਗਾ
ਬਿਨਾ ਪ੍ਰੀਖਿਆ ਦੇ ਸਭ ਪਾਸ ਹੋਣ ਵਾਲੀ ਅਫ਼ਵਾਹ ਦਾ ਅੰਤ ਕਰ ਦਿੱਤਾ ਗਿਆ ਹੈ। ਹੁਣ ਅਧਿਆਪਕਾਂ ਨੇ ਬੋਰਡ ਦੀਆਂ ਜਮਾਤਾਂ ਦੀ ਤਿਆਰੀ ਪਹਿਲੀ ਅਪ੍ਰੈਲ ਤੋਂ ਪ੍ਰੀਖਿਆ ਦੇ ਹਿਸਾਬ ਨਾਲ ਕਰਵਾਉਣੀ ਆਰੰਭ ਕਰ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਭ ਵਿਦਿਆਰਥੀਆਂ ਕੋਲ ਸਮਾਰਟ ਫ਼ੋਨ ਉਪਲੱਬਧ ਹੋਣ ਪਰ ਬਹੁਤੇ ਵਿਦਿਆਰਥੀਆਂ ਦੇ ਮਾਪੇ ਇਸਦੀ ਵਰਤੋਂ ਕਰਦੇ ਹੋਣ ਕਰਕੇ ਪੂਰਾ ਲਾਭ ਉਠਾ ਸਕਣਗੇ।

ਸਿਲੇਬਸ ਵਾਲੀਆਂ ਸਾਈਟਸ
ਵਿਦਿਆਰਥੀਆਂ ਦੀ ਸਹੂਲਤ ਵਾਸਤੇ ਪੰਜਾਬ ਸਕੂਲ ਸਿੱਖਿਆ ਬਰਿਡ ਮੁਹਾਲੀ ਅਤੇ ਵਿਭਾਗ ਨੇ ਸਿਲੇਬਸ ਨੂੰ www. Pseb.ac.in /Ebooks ’ਤੇ ਉਪਲੱਬਧ ਕਰਵਾਈਆਂ ਹੈ। ਇਸੇ ਤਰਾਂ pschool.in, www. Punjabiquiz.online ’ਤੇ ਵਿਦਿਆਰਥੀ ਲੋੜ ਅਨੁਸਾਰ ਨੋਟਸ ਹਾਸਿਲ ਕਰ ਸਕਦੇ ਹਨ। ਇੰਝ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਘਰ ਬੈਠੇ ਹੀ ਕੋਰੋਨਾ ਨੂੰ ਮਾਤ ਦੇਣਗੇ । ਨਿੱਜੀ ਅਦਾਰਿਆਂ ਨੇ ਵੀ ਅਜਿਹੀ ਨੀਤੀ ਅਪਣਾ ਲਈ ਹੈ। ਸਿੱਖਿਆ ਦੀ ਪ੍ਰਕਿਰਿਆ ਵਿਚ ਸਫ਼ਲਤਾ ਨਾਲ ਅੱਗੇ ਵਧਣਗੇ। ਅਸਲ ਵਿਚ ਪ੍ਰਤਕੂਲ ਹਲਾਤਾਂ ਟੱਕਰ ਲੈਣ ਦਾ ਇਹੀ ਇਕੋ ਇਕ ਜ਼ਰੀਆ ਹੈ। ਜੇਕਰ ਉਹ ਸਕੂਲ ਵਿਚ ਜਾਣਗੇ ਤਾਂ ਲਾਕਡਾਊਨ ਅਤੇ ਕਰਫ਼ਿਊ ਦੀ ਉਲੰਘਣਾ ਹੋਵੇਗੀ।


author

rajwinder kaur

Content Editor

Related News