''ਕੋਰੋਨਾ'' ਕਾਰਨ ਮੌਤ ਦਰ ਦੇ ਮਾਮਲੇ ''ਚ ''ਪੰਜਾਬ'' ਸਭ ਤੋਂ ਅੱਗੇ, 4542 ਲੋਕਾਂ ਦੀ ਗਈ ਜਾਨ

11/19/2020 11:26:57 AM

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦਾ ਕਹਿਰ ਫਿਰ ਵੱਧ ਗਿਆ ਹੈ ਅਤੇ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਪੂਰੇ ਦੇਸ਼ 'ਚੋਂ ਪੰਜਾਬ ਸਭ ਤੋਂ ਅੱਗੇ ਆ ਗਿਆ ਹੈ। ਪੰਜਾਬ ਦੇ 22 ਜ਼ਿਲ੍ਹਿਆਂ 'ਚੋਂ 7 ਜ਼ਿਲ੍ਹੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਵਾਲੇ ਜ਼ਿਲ੍ਹੇ ਬਣ ਗਏ ਹਨ।

ਇਹ ਵੀ ਪੜ੍ਹੋ : ਅੱਜ ਤੋਂ ਖੁੱਲ੍ਹੇਗਾ 'ਰਾਕ ਗਾਰਡਨ', ਗਰੁੱਪ ਸੈਲਫੀ ਖਿੱਚਣ ’ਤੇ ਹੋਵੇਗੀ ਪਾਬੰਦੀ

ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੇ ਜ਼ਿਆਦਾਤਰ 10 ਮੌਤ ਦਰ ਵਾਲੇ ਜ਼ਿਲ੍ਹਿਆਂ 'ਚੋਂ ਟੌਪ-5 ਵੀ ਪੰਜਾਬ ਨਾਲ ਸਬੰਧਿਤ ਹਨ। ਪੰਜਾਬ 'ਚ ਮੌਤ ਦਰ ਸਭ ਤੋਂ ਜ਼ਿਆਦਾ 4.1 ਫ਼ੀਸਦੀ ਹੈ, ਜਦੋਂ ਕਿ ਦੇਸ਼ ਭਰ 'ਚ ਮੌਤ ਦਰ 4 ਫ਼ੀਸਦੀ ਹੈ। 

ਇਹ ਵੀ ਪੜ੍ਹੋ : ਪਤਨੀ ਨੇ ਤਲਾਕ ਦਿੱਤੇ ਬਿਨਾ ਕੀਤਾ ਦੂਜਾ ਵਿਆਹ, ਪਹਿਲੇ ਨੇ ਨਵੇਂ ਪਤੀ ਦਾ ਚਾੜ੍ਹਿਆ ਕੁਟਾਪਾ
ਸੂਬੇ 'ਚ 25 ਨਵੀਆਂ ਮੌਤਾਂ
ਸੂਬੇ 'ਚ ਬੁੱਧਵਾਰ ਨੂੰ 25 ਨਵੇਂ ਮਰੀਜ਼ਾਂ ਦੀ ਮੌਤ ਨਾਲ ਕੁੱਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4542 ਹੋ ਗਿਆ ਹੈ। ਉੱਥੇ ਹੀ 782 ਨਵੇਂ ਪੀੜਤ ਨਾਲ ਸੂਬੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 143437 ਤੱਕ ਪਹੁੰਚ ਗਈ ਹੈ, ਜਦੋਂ ਕਿ 132917 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਵਿਧਵਾ ਜਨਾਨੀ ਵੱਲੋਂ 'ਵਿਧਾਇਕ ਬੈਂਸ' 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ ਸਬੰਧੀ ਆਇਆ ਨਵਾਂ ਮੋੜ

ਜੇਕਰ ਮੌਤ ਦਰ ਦੀ ਗੱਲ ਕਰੀਏ ਤਾਂ ਰੋਪੜ (ਰੂਪਨਗਰ) 'ਚ ਇਹ ਦਰ 5.1 ਫ਼ੀਸਦੀ, ਫਤਿਹਗੜ੍ਹ ਸਾਹਿਬ 'ਚ 4.7 ਫ਼ੀਸਦੀ, ਤਰਨਤਾਰਨ 'ਚ 4.6 ਫ਼ੀਸਦੀ, ਸੰਗਰੂਰ 'ਚ 4.3 ਫ਼ੀਸਦੀ, ਕਪੂਰਥਲਾ 'ਚ 4.3 ਫ਼ੀਸਦੀ, ਲੁਧਿਆਣਾ 'ਚ 4.0 ਫ਼ੀਸਦੀ ਅਤੇ ਅੰਮ੍ਰਿਤਸਰ 'ਚ 3.8 ਫ਼ੀਸਦੀ ਹੈ।

 


 


Babita

Content Editor Babita