ਕੋਰੋਨਾ : ਪੰਜਾਬ ''ਚ ਹੋਰ ਵੱਧ ਸਕਦੀਆਂ ਨੇ ਪਾਬੰਦੀਆਂ, Weekend Lockdown ਲਾਉਣ ਦੀ ਤਿਆਰੀ
Monday, Apr 19, 2021 - 12:05 PM (IST)
ਚੰਡੀਗੜ੍ਹ : ਪੰਜਾਬ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਦਰਮਿਆਨ ਲੱਗੀਆਂ ਪਾਬੰਦੀਆਂ ਹੋਰ ਵੱਧ ਸਕਦੀਆਂ ਹਨ। ਅਸਲ 'ਚ ਸੋਮਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਰੀਵਿਊ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਦੌਰਾਨ ਵੀਕੈਂਡ ਲਾਕਡਾਊਨ ਲਾਉਣ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਨੇ ਪਹਿਲਾਂ ਹੀ ਵੀਕੈਂਡ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਕੈਪਟਨ ਦੀ ਰਿਹਾਇਸ਼ ਨੇੜੇ ਲੱਗਣਗੀਆਂ ਸੈਲਾਨੀਆਂ ਦੀਆਂ ਮੌਜਾਂ, ਲੈ ਸਕਣਗੇ ਜ਼ਿੰਦਗੀ ਦੇ ਪੂਰੇ ਨਜ਼ਾਰੇ (ਤਸਵੀਰਾਂ)
ਪੰਜਾਬ 'ਚ ਐਤਵਾਰ ਨੂੰ ਆਏ 4957 ਨਵੇਂ ਮਾਮਲੇ
ਦਿਨ ਐਤਵਾਰ ਨੂੰ ਪੰਜਾਬ 'ਚ ਕੋਰੋਨਾ ਦੇ 4957 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 68 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਸੂਬੇ 'ਚ 300038 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 7902 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ 'ਚ ਕੁੱਲ 46695 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਇਨ੍ਹਾਂ 'ਚੋਂ 4957 ਲੋਕ ਪਾਜ਼ੇਟਿਵ ਪਾਏ ਗਏ ਹਨ। ਸੂਬੇ 'ਚ ਹੁੱਣ ਤੱਕ 6607723 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕੋਰੋਨਾ' ਦਾ ਕਹਿਰ, ਹੁਣ ਪੁਲਸ ਕਮਿਸ਼ਨਰ 'ਰਾਕੇਸ਼ ਅਗਰਵਾਲ' ਦੀ ਰਿਪੋਰਟ ਆਈ ਪਾਜ਼ੇਟਿਵ
ਲੁਧਿਆਣਾ ਦੇ ਦੋ ਇਲਾਕਿਆਂ ’ਚ ਲੱਗੀ ਪੂਰਨ ਤਾਲਾਬੰਦੀ
ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ ਲਗਾ ਦਿੱਤੀ ਹੈ। ਇਹ ਤਾਲਾਬੰਦੀ ਅਰਬਨ ਅਸਟੇਟ 1 ਅਤੇ ਦੋ ਵਿਚ ਲਗਾਈ ਗਈ ਹੈ। ਇਸ ਦੇ ਨਾਲ ਹੀ ਦੋਵਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।
ਨੋਟ : ਪੰਜਾਬ 'ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ