ਚੰਡੀਗੜ੍ਹ ''ਚ ਇਕ ਦਿਨ ’ਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ 75 ਕੋਰੋਨਾ ਮਾਮਲਿਆਂ ਦੀ ਪੁਸ਼ਟੀ

04/22/2023 12:10:37 PM

ਚੰਡੀਗੜ੍ਹ (ਪਾਲ) : ਸ਼ਹਿਰ 'ਚ ਸ਼ੁੱਕਰਵਾਰ ਨੂੰ 75 ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ, ਜੋ ਹੁਣ ਤੱਕ ਇਕ ਦਿਨ 'ਚ ਸਭ ਤੋਂ ਜ਼ਿਆਦਾ ਮਾਮਲੇ ਹਨ। ਉੱਥੇ ਹੀ ਕੋਵਿਡ ਪਾਜ਼ੇਟੀਵਿਟੀ ਦਰ ਵੀ ਸਭ ਤੋਂ ਜ਼ਿਆਦਾ 8.98 ਫ਼ੀਸਦੀ ਰਿਕਾਰਡ ਕੀਤੀ ਗਈ। ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੀ. ਜੀ. ਆਈ. ਸਕੂਲ ਆਫ਼ ਪਬਲਿਕ ਹੈਲਥ ਦੀ ਪ੍ਰੋ. ਲਕਸ਼ਮੀ ਨੇ ਕਿਹਾ ਕਿ ਕੇਸ ਭਾਵੇਂ ਹੀ ਵੱਧ ਰਹੇ ਹਨ ਪਰ ਅਜੇ ਤੱਕ ਗੰਭੀਰ ਕੇਸ ਨਹੀਂ ਆਏ ਹਨ, ਜੋ ਚੰਗੀ ਗੱਲ ਹੈ। ਉੱਥੇ ਹੀ ਰਿਕਵਰੀ ਦਰ ਵੀ ਚੰਗੀ ਹੈ। ਹਸਪਤਾਲ 'ਚ ਦਾਖ਼ਲੇ ਦੀ ਲੋੜ ਸਿਰਫ਼ ਉਨ੍ਹਾਂ ਲੋਕਾਂ ਨੂੰ ਪੈ ਰਹੀ ਹੈ, ਜਿਨ੍ਹਾਂ ਨੂੰ ਦੂਜੀਆਂ ਬੀਮਾਰੀਆਂ ਹਨ। ਬੁੱਧਵਾਰ ਸ਼ਹਿਰ 'ਚ ਨਵੇਂ ਮਰੀਜ਼ਾਂ ਦੇ ਨਾਲ ਹੀ 47 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ। ਸਰਗਰਮ ਮਰੀਜ਼ਾਂ ਦੀ ਗਿਣਤੀ 327 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚ 52 ਔਰਤਾਂ ਅਤੇ 23 ਮਰਦ ਹਨ। ਸਭ ਤੋਂ ਜ਼ਿਆਦਾ ਕੇਸ ਸੈਕਟਰ-22 ਤੋਂ 9 ਮਾਮਲੇ ਆਏ ਹਨ। ਉੱਥੇ ਹੀ 24 ਘੰਟਿਆਂ ਦੌਰਾਨ 835 ਲੋਕਾਂ ਦੀ ਟੈਸਟਿੰਗ ਹੋਈ ਹੈ। ਇਕ ਹਫ਼ਤੇ ਦੇ ਐਵਰੇਜ ਮਰੀਜ਼ਾਂ ਨੂੰ ਵੇਖੀਏ ਤਾਂ ਰੋਜ਼ਾਨਾ 47 ਕੇਸਾਂ ਦੀ ਪੁਸ਼ਟੀ ਹੋ ਰਹੀ ਹੈ। 10 ਮਰੀਜ਼ ਪੀ. ਜੀ. ਆਈ., 4 ਜੀ. ਐੱਮ. ਸੀ. ਐੱਚ. ਅਤੇ 4 ਜੀ. ਐੱਮ. ਐੱਸ. ਐੱਚ. 'ਚ ਦਾਖ਼ਲ ਹਨ।
6 ਤੋਂ 9 ਮਹੀਨਿਆਂ ’ਚ ਇਮਿਊਨਿਟੀ ਘੱਟ ਹੋ ਜਾਂਦੀ ਹੈ
ਕੋਵਿਡ ਵੈਕਸੀਨ ਹੋਵੇ ਜਾਂ ਨੈਚੂਰਲ ਇਨਫੈਕਸ਼ਨ ਤੋਂ ਆਈ ਇਮਿਊਨਿਟੀ ਹੋਵੇ, ਉਹ 6 ਤੋਂ 9 ਮਹੀਨਿਆਂ ਤਕ ਹੀ ਬਾਡੀ 'ਚ ਰਹਿੰਦੀ ਹੈ। ਅਜਿਹੇ 'ਚ ਇਹ ਵੀ ਇਕ ਕਾਰਨ ਹੁੰਦਾ ਹੈ ਕਿ ਜਦੋਂ ਵਾਇਰਸ ਦੁਬਾਰਾ ਆਉਂਦਾ ਹੈ ਤਾਂ ਇਨਫੈਕਸ਼ਨ ਵੱਧ ਜਾਂਦੀ ਹੈ। ਇਸ ਸਮੇਂ ਬੱਚਿਆਂ ਅਤੇ ਖ਼ਾਸ ਕਰ ਕੇ ਉਨ੍ਹਾਂ ਬਜ਼ੁਰਗਾਂ, ਜਿਨ੍ਹਾਂ ਨੂੰ ਪਹਿਲਾਂ ਤੋਂ ਬੀਮਾਰੀਆਂ ਹਨ, ਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ 'ਚ ਜਿੰਨਾ ਹੋ ਸਕੇ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਕੋਸ਼ਿਸ਼ ਕਰੋ। ਉੱਥੇ ਹੀ ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਟੈਸਟਿੰਗ ਉਨ੍ਹਾਂ ਦੀ ਪਹਿਲਾਂ ਵਾਂਗ ਜਾਰੀ ਹੈ। ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਦੀ ਉਹ ਅਜੇ ਟੈਸਟਿੰਗ ਨਹੀਂ ਕਰ ਰਹੇ ਹਨ। ਐਮਰਜੈਂਸੀ ਦੇ ਮਰੀਜ਼ਾਂ ਦੀ ਹੀ ਟੈਸਟਿੰਗ ਕੀਤੀ ਜਾ ਰਹੀ ਹੈ।
 


Babita

Content Editor

Related News