ਚੰਡੀਗੜ੍ਹ 'ਚ 'ਕੋਰੋਨਾ' ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੇਸ, ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ

03/31/2023 8:51:47 AM

ਚੰਡੀਗੜ੍ਹ (ਪਾਲ) : ਸ਼ਹਿਰ 'ਚ ਵੀਰਵਾਰ ਕੋਰੋਨਾ ਦੇ 15 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਹ ਹੁਣ ਤੱਕ ਦੇ ਇਹ ਸਭ ਤੋਂ ਜ਼ਿਆਦਾ ਕੇਸ ਹਨ, ਜਦੋਂ ਇਕ ਦਿਨ 'ਚ 15 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ 11 ਕੇਸਾਂ ਦੀ ਪੁਸ਼ਟੀ ਹੋਈ ਸੀ। ਸ਼ਹਿਰ 'ਚ ਸਰਗਰਮ ਮਰੀਜ਼ਾਂ ਦੀ ਗਿਣਤੀ 54 ਤੱਕ ਪਹੁੰਚ ਗਈ, ਜਿਨ੍ਹਾਂ 'ਚ 12 ਔਰਤਾਂ, ਜਦੋਂਕਿ 3 ਮਰਦ ਮਰੀਜ਼ ਸ਼ਾਮਲ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 5 ਠੀਕ ਹੋ ਕੇ ਡਿਸਚਾਰਜ ਵੀ ਹੋਏ। ਸਰਗਰਮ ਮਰੀਜ਼ਾਂ ਵਿਚੋਂ 3 ਪੀ. ਜੀ. ਆਈ. , 2 ਜੀ. ਐੱਮ. ਐੱਸ. ਐੱਚ. 'ਚ , 2 ਜੀ. ਐੱਮ. ਸੀ. ਐੱਚ. 2 ਅਤੇ ਇਕ ਸਿਵਲ ਹਸਪਤਾਲ ਸੈਕਟਰ-45 'ਚ ਦਾਖ਼ਲ ਹੈ। ਬਾਕੀ ਸਾਰੇ ਮਰੀਜ਼ ਹੋਮ ਆਈਸੋਲੇਸ਼ਨ 'ਚ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ Orange Alert ਜਾਰੀ, ਚਿੰਤਾ 'ਚ ਪਏ ਕਿਸਾਨਾਂ ਨੂੰ ਦਿੱਤੀ ਗਈ ਸਲਾਹ

ਵੀਰਵਾਰ ਸ਼ਹਿਰ ਦੀ ਪਾਜ਼ੇਟਿਵਿਟੀ ਦਰ 3.46 ਫ਼ੀਸਦੀ ਰਿਕਾਰਡ ਕੀਤੀ ਗਈ। ਵੀਰਵਾਰ ਸੈਕਟਰ-16, 20, 22, 25, 27, 39, 45, 56 , 63, ਬਾਪੂਧਾਮ, ਡੱਡੂਮਾਜਰਾ ਅਤੇ ਮੌਲੀਜਾਗਰਾਂ ’ਚ 1-1 ਕੇਸ ਕਨਫਰਮ ਹੋਇਆ ਹੈ, ਉਥੇ ਹੀ ਧਨਾਸ ਤੋਂ 2 ਕੇਸ ਸਾਹਮਣੇ ਆਏ ਹਨ। ਅਜੇ ਲੋਕਾਂ ਨੂੰ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਭੀੜ-ਭੜੱਕੇ ਵਾਲੀ ਜਗ੍ਹਾ ’ਤੇ ਜਾਣ ਤੋਂ ਪਹਿਲਾਂ ਮਾਸਕ ਪਾਓ ਅਤੇ ਥੋੜ੍ਹੀ ਸਾਵਧਾਨੀ ਜ਼ਰੂਰ ਵਰਤੋ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ Live ਹੋ ਕੇ ਕੀਤੇ ਵੱਡੇ ਐਲਾਨ (ਵੀਡੀਓ)
ਬੂਸਟਰ ਡੋਜ਼ ਦਾ ਗ੍ਰਾਫ ਘੱਟ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਕੋਵਿਡ ਕੇਸਾਂ ਨੂੰ ਫਿਲਹਾਲ ਉਹ ਆਬਜ਼ਰਵ ਕਰ ਰਹੇ ਹਨ। ਜਿੱਥੋਂ ਤੱਕ ਵੈਕਸੀਨੇਸ਼ਨ ਦਾ ਸਵਾਲ ਹੈ ਤਾਂ ਸਾਡੇ ਕੋਲ ਕੁੱਝ ਸਟਾਕ ਅਜੇ ਹੈ ਪਰ ਲੋਕ ਅਜੇ ਵੈਕਸੀਨ ਲੈਣ ਲਈ ਅੱਗੇ ਨਹੀਂ ਆ ਰਹੇ ਹਨ। ਹਾਂ! ਜੇਕਰ ਕੇਸ ਇਸੇ ਤਰ੍ਹਾਂ ਵੱਧਦੇ ਰਹੇ ਤਾਂ ਸ਼ਾਇਦ ਗ੍ਰਾਫ਼ ਉੱਪਰ ਵੱਲ ਜਾਵੇ। ਵੀਰਵਾਰ 18 ਸਾਲ ਤੋਂ ਉੱਪਰ ਦੀ ਬੂਸਟਰ ਡੋਜ਼ 30 ਲੋਕਾਂ ਨੇ ਲਈ, ਜਦੋਂਕਿ 7 ਦਿਨਾਂ ਵਿਚ ਔਸਤਨ 15 ਲੋਕ ਵੈਕਸੀਨ ਲੈ ਰਹੇ ਹਨ। ਉੱਥੇ ਹੀ 12 ਤੋਂ 14 ਸਾਲ ਉਮਰ ਵਰਗ ਦੇ ਗਰੁੱਪ ਵਿਚ 3 ਲੋਕਾਂ ਨੇ ਵੈਕਸੀਨ ਲਈ, ਜਦੋਂਕਿ ਪਿਛਲੇ 7 ਦਿਨ ਦੀ ਔਸਤ ਨੰਬਰ ਇਕ ਹੈ। 15 ਤੋਂ 18 ਸਾਲ ਦੇ ਗਰੁੱਪ ਵਿਚ 80 ਲੋਕਾਂ ਨੇ ਵੈਕਸੀਨ ਦਾ ਬੂਸਟਰ ਲਿਆ। 7 ਦਿਨ ਦਾ ਔਸਤ ਨੰਬਰ 71 ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News