ਫਾਜ਼ਿਲਕਾ 'ਚ ਕੋਰੋਨਾ ਧਮਾਕਾ, ਦੇਰ ਰਾਤ 13 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
Monday, Jun 22, 2020 - 12:42 AM (IST)
ਫਾਜ਼ਿਲਕਾ, (ਸੇਤੀਆ) : ਜ਼ਿਲ੍ਹਾ ਫਾਜ਼ਿਲਕਾ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਇਨ੍ਹਾਂ ਮਾਮਲਿਆਂ 'ਚ ਜ਼ਿਆਦਾਤਰ ਉਹ ਲੋਕ ਹਨ ਜੋ ਬਾਹਰੀ ਸ਼ਹਿਰਾਂ ਤੋਂ ਇਥੇ ਆਏ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਨਾਲ ਹੋਰ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਜਿਸ ਕਾਰਣ ਜ਼ਿਲਾ ਫਾਜ਼ਿਲਕਾ 'ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਚਿੰਤਾ ਵੱਧਦੀ ਜਾ ਰਹੀ ਹੈ। 21 ਜੂਨ ਸਵੇਰੇ ਮਿਲੀ ਰਿਪੋਰਟ ਮੁਤਾਬਿਕ ਜ਼ਿਲ੍ਹਾ ਫਾਜ਼ਿਲਕਾ 'ਚ 6 ਕੇਸ ਨਵੇਂ ਸਾਹਮਣੇ ਆਏ ਸੀ ਪਰ ਦੇਰ ਰਾਤ ਨੂੰ 13 ਲੋਕਾਂ ਦੇ ਹੋਰ ਪਾਜ਼ੇਟਿਵ ਆਉਣ ਦੀ ਖਬਰ ਹੈ। ਜਿਸ ਨਾਲ ਜ਼ਿਲ੍ਹੇ 'ਚ ਅੱਜ ਕੁੱਲ 19 ਮਾਮਲੇ ਸਾਹਮਣੇ ਆਏ। ਜਿਸ ਨਾਲ ਸ਼ਹਿਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।
ਜ਼ਿਕਰਯੋਗ ਹੈ ਕਿ 16 ਜੂਨ ਨੂੰ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਸੀ। ਜਿਨ੍ਹਾਂ ਦੇ ਸੰਪਰਕ 'ਚ ਆਏ 7 ਲੋਕ ਹੋਰ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਇਕੋ ਪਰਿਵਾਰ ਦੇ 9 ਲੋਕ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਦੇ ਨਾਲ ਹੀ ਤਿੰਨ ਬੀ. ਐੱਸ.ਐੱਫ. ਇਕ ਪੰਜਾਬ ਪੁਲਸ ਤੋਂ ਇਲਾਵਾ 2 ਮਾਮਲੇ ਜਿਨ੍ਹਾਂ ਦੀ ਟਰੈਵਲ ਹਿਸ਼ਟਰੀ ਇਕ ਯੂ.ਪੀ ਤੇ ਇਕ ਦਿੱਲੀ ਤੋਂ ਦੱਸਿਆ ਜਾ ਰਿਹਾ ਹੈ।