ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ, 29 ਸਾਲਾ ਨੌਜਵਾਨ ਤੇ 11 ਔਰਤਾਂ ਸਣੇ 19 ਮੌਤਾਂ
Wednesday, May 05, 2021 - 06:26 PM (IST)
ਸੰਗਰੂਰ/ਭਵਾਨੀਗੜ੍ਹ (ਬੇਦੀ/ਕਾਂਸਲ) : ਜ਼ਿਲ੍ਹਾ ਸੰਗਰੂਰ ’ਚ ਅੱਜ ਫਿਰ ਕੋਰੋਨਾ ਮਹਾਮਾਰੀ ਦਾ ਵੱਡਾ ਕਹਿਰ ਵਾਪਰਿਆ ਹੈ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ 29 ਸਾਲਾ ਨੌਜਵਾਨ ਅਤੇ 11 ਔਰਤਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਜਾਣ ਹੋ ਗਈ ਜਦਕਿ 236 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ 400 ਤੋਂ ਪਾਰ ਕਰ ਗਿਆ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਭਵਾਨੀਗੜ੍ਹ ਦੇ 29 ਸਾਲਾ ਨੌਜਵਾਨ, 40 ਸਾਲਾ ਔਰਤ ਅਤੇ 70 ਸਾਲਾ ਵਿਅਕਤੀ, ਫਤਿਹਗੜ੍ਹ ਪੰਜ ਗਰਾਇਆ ਦੇ 45 ਸਾਲਾ ਅਤੇ 84 ਸਾਲਾ ਵਿਅਕਤੀ, ਧੂਰੀ ਦੀ 40 ਸਾਲਾ ਔਰਤ ਅਤੇ 58 ਸਾਲਾ ਵਿਅਕਤੀ, ਸੰਗਰੂਰ ਦੀ 53, ਅਤੇ 68, 68 ਸਾਲਾ ਤਿੰਨ ਔਰਤਾਂ, ਅਹਿਦਗੜ੍ਹ ਦੇ 40 ਸਾਲਾ, ਸ਼ੇਰਪੁਰ ਦੇ 40 ਸਾਲਾ ਅਤੇ 65 ਸਾਲਾ ਦੋ ਵਿਅਕਤੀਆਂ, ਲੌਗੋਵਾਲ ਦੀ 65, 75 ਅਤੇ 60 ਸਾਲਾ ਤਿੰਨ ਔਰਤਾਂ, ਮੂਨਕ ਦੀ 60 ਸਾਲਾ ਅਤੇ 65 ਸਾਲਾ ਦੋ ਔਰਤਾਂ, ਕੋਹਰੀਆਂ ਦੇ 65 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕੋਰੋਨਾ ਦਾ ਪੰਜਾਬ ’ਚ ਕਹਿਰ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 49, ਧੂਰੀ ਤੋਂ 29, ਲੌਗੋਵਾਲ ਤੋਂ 15, ਸੁਨਾਮ ਤੋਂ 31, ਮਲੇਰਕੋਟਲਾ ਤੋਂ 36, ਭਵਾਨੀਗੜ੍ਹ ਤੋਂ 16, ਮੂਨਕ ਤੋਂ 13, ਸ਼ੇਰਪੁਰ ਤੋਂ 16, ਅਮਰਗੜ੍ਹ ਤੋਂ 13, ਅਹਿਮਦਗੜ੍ਹ ਤੋਂ 8, ਕੋਹਰੀਆਂ ਤੋਂ 8 ਅਤੇ ਫਤਿਹਗੜ੍ਹ ਪੰਜ ਗਰਾਈਆਂ ਤੋਂ 2 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 152 ਵਿਅਕਤੀ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ। ਪੂਰੇ ਜ਼ਿਲ੍ਹੇ ਅੰਦਰ ਹੁਣ ਤੱਕ 9673 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 7634 ਵਿਅਕਤੀ ਠੀਕ ਹੋ ਕੇ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦਕਿ 1638 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਤ ਹੋਣ ਕਾਰਨ ਇਲਾਜ ਅਧੀਨ ਹਨ ਅਤੇ 401 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਚੁੱਕੇ ਹਨ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਜਲੰਧਰ ਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਈ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?