ਪੰਜਾਬ ਪੁਲਸ ’ਚ ਸਭ ਤੋਂ ਜ਼ਿਆਦਾ ਲੁਧਿਆਣਾ ਪੁਲਸ ’ਤੇ ਪਿਆ ਕੋਰੋਨਾ ਦਾ ਪ੍ਰਭਾਵ, 431 ਹੋਏ ਪਾਜ਼ੇਟਿਵ

Monday, Dec 28, 2020 - 02:30 AM (IST)

ਪੰਜਾਬ ਪੁਲਸ ’ਚ ਸਭ ਤੋਂ ਜ਼ਿਆਦਾ ਲੁਧਿਆਣਾ ਪੁਲਸ ’ਤੇ ਪਿਆ ਕੋਰੋਨਾ ਦਾ ਪ੍ਰਭਾਵ, 431 ਹੋਏ ਪਾਜ਼ੇਟਿਵ

ਲੁਧਿਆਣਾ, (ਰਿਸ਼ੀ)– ਪੰਜਾਬ ਭਰ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਕਮਿਸ਼ਨਰੇਟ ਪੁਲਸ ’ਤੇ ਕੋਰੋਨਾ ਭਾਰੀ ਰਿਹਾ। ਲੁਧਿਆਣਾ ਦੇ 431 ਮੁਲਾਜ਼ਮਾਂ ਤੋਂ ਲੈ ਕੇ ਆਫਿਸਰ ਪਾਜ਼ੇਟਿਵ ਹੋਏ। ਇਸ ਗਿਣਤੀ ਵਿਚ ਡੀ. ਸੀ. ਪੀ. ਰੈਂਕ ਕੇ ਅਫਸਰ ਵੀ ਸ਼ਾਮਲ ਹਨ ਭਾਵੇਂਕਿ ਕੋਵਿਡ-19 ਦੌਰਾਨ ਲੁਧਿਆਣਾ ਪੁਲਸ ਨੇ ਆਪਣੇ ਇਕ ਏ. ਸੀ. ਪੀ. ਅਨਿਲ ਕੋਹਲੀ ਅਤੇ ਇਕ ਏ. ਐੱਸ. ਆਈ. ਜਸਪਾਲ ਸਿੰਘ ਨੂੰ ਖੋਹਿਆ ਪਰ ਫਿਰ ਵੀ ਡਿਊਟੀ ’ਤੇ ਡਟੇ ਰਹੇ। ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਕਮਿਸ਼ਨਰੇਟ ਪੁਲਸ ਦੇ 18 ਮੁਲਾਜ਼ਮ ਆਪਣੇ ਪਲਾਜ਼ਮਾ ਡੋਨੇਟ ਕਰ ਚੁੱਕੇ ਹਨ।

‘ਜਗ ਬਾਣੀ’ ਨਾਲ ਗੱਲ ਦੌਰਾਨ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪੁਲਸ ਨੇ ਕਈ ਰੋਲ ਪਲੇਅ ਕੀਤੇ। ਭਾਵੇਂ ਪੁਲਸ ’ਤੇ ਕੋਰੋਨਾ ਦਾ ਸਾਇਆ ਭਾਰੀ ਰਿਹਾ ਪਰ ਮੁਲਾਜ਼ਮਾਂ ਨੇ ਫਿਰ ਵੀ ਆਪਣਾ ਜਜ਼ਬਾ ਖਤਮ ਨਹੀਂ ਹੋਣ ਦਿੱਤਾ ਅਤੇ ਡਿਊਟੀ ’ਤੇ ਡਟੇ ਰਹੇ।

ਸੀ. ਪੀ. ਨੇ ਦੱਸਿਆ ਕਿ ਲੁਧਿਆਣਾ ਪੁਲਸ ਸਿਰਫ ਪੁਲਸਿੰਗ ਤੱਕ ਸੀਮਿਤ ਨਹੀਂ ਰਹੀ ਪੁਲਸ ਵੱਲੋਂ ਪ੍ਰਸ਼ਾਸਨ ਸਿਹਤ ਵਿਭਾਗ ਅਤੇ ਪ੍ਰਾਈਵੇਟ ਹਸਪਤਾਲ ਦੇ ਨਾਲ ਤਾਲ-ਮੇਲ ਬਣਾ ਕੇ ਰੱਖਿਆ ਤਾਂ ਕਿ ਐਮਰਜੈਂਸੀ ਵਿਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਂ ਵੈਕਸੀਨ ਲਈ ਪ੍ਰਸ਼ਾਸਨ ਨਾਲ ਮਿਲ ਕੇ ਇਕ ਵੈਕਸੀਨ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ।

ਪਹਿਲਾਂ ਕੀਤਾ ਅਵੇਅਰ ਫਿਰ ਜੁਰਮਾਨਾ

ਸੀ. ਪੀ. ਅਨੁਸਾਰ ਕੋਵਿਡ-19 ਦੌਰਾਨ ਲੋਕਾਂ ਨੂੰ ਚਿਹਰਾ ਢਕਣ ਦੇ ਫਾਇਦੇ ਦੱਸਣ ਲਈ ਸ਼ਹਿਰ ਭਰ ਵਿਚ ਅਵੇਅਰਨੈੱਸ ਕੈਂਪ ਲਾਏ ਗਏ ਅਤੇ ਮੁਫਤ ਮਾਸਕ ਵੀ ਵੰਡੇ ਗਏ ਪਰ ਜਦ ਲੋਕ ਨਾ ਮੰਨੇ ਤਾਂ ਜ਼ੁਰਮਾਨਾ ਕਰ ਕੇ ਸਖਤੀ ਵੀ ਕਰਨੀ ਪਈ। ਸੀ. ਪੀ. ਅਗਰਵਾਲ ਅਨੁਸਾਰ ਏ. ਡੀ. ਸੀ. ਪੀ. ਰੁਪਿੰਦਰ ਕੌਰ ਨੂੰ ਨੋਡਲ ਆਫਿਸਰ ਨਿਯੁਕਤ ਕੀਤਾ ਗਿਆ। ਜਿਨ੍ਹਾਂ ਨੇ ਆਪਣੇ ਪੱਧਰ ’ਤੇ ਸਰਵੇ ਕਰਵਾ ਕੇ 7500 ਮਾਸਕ ਯੂਜ਼ ਕਰਨ ਨੂੰ ਲੈ ਕੇ ਫਾਰਮ ਵੀ ਭਰਵਾਏ ਤੇ ਡੀ. ਐੱਮ. ਸੀ. ਹਸਪਤਾਲ ਦੇ ਡਾਕਟਰਾਂ ਨਾਲ ਮਿਲ ਲੋਕਾਂ ਨੂੰ ਅਵੇਅਰ ਕੀਤਾ।

20 ਹਜ਼ਾਰ ਆਏ ਪਾਜ਼ੇਟਿਵ ਕੇਸ, ਫਿਲਹਾਲ 503

ਸੀ. ਪੀ. ਅਗਰਵਾਲ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਦੇ 20 ਹਜ਼ਾਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਫਿਲਹਾਲ ਸਿਰਫ 503 ਐਕਟਿਵ ਹਨ, ਜੋ ਰਾਹਤ ਦੀ ਗੱਲ ਹੈ। ਉਥੇ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿਚ ਆਏ 63 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਲੱਭਿਆ ਅਤੇ ਸਿਹਤ ਵਿਭਾਗ ਦੇ ਹਵਾਲੇ ਕੀਤਾ।

ਕੋਰੋਨਾ ਦੇ ਦੂਜੇ ਪੜਾਅ ਨੂੰ ਲੈ ਕੇ ਵੀ ਸਰਵੇ

ਸੀ. ਪੀ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਦੇ ਦੂਜੇ ਪੜਾਅ ਨਾਲ ਨਿਜੱਠਣ ਲਈ ਲੋਕਾਂ ਦੀ ਸਲਾਹ ਹਾਸਲ ਕਰਨ ਲਈ ਸਰਵੇ ਕੀਤਾ ਗਿਆ, ਜੋ ਕਿਪਸ ਮਾਰਕੀਟ, ਸਰਾਭਾ ਨਗਰ ਅਤੇ ਘੁੰਮਾਰ ਮੰਡੀ ਇਲਾਕੇ ਵਿਚ ਏ. ਡੀ. ਸੀ. ਪੀ. ਰੁਪਿੰਦਰ ਕੌਰ ਦੀ ਸੁਪਰਵਿਜ਼ਨ ਵਿਚ ਕਰਵਾਇਆ ਗਿਆ।

ਧਾਰਮਿਕ ਸੰਸਥਾਵਾਂ ਨਾਲ ਮੀਟਿੰਗ

ਸੀ. ਪੀ. ਅਗਰਵਾਲ ਅਨੁਸਾਰ ਕੋਰੋਨਾ ਦੌਰਾਨ ਡੀ. ਸੀ. ਅਤੇ ਸਿਵਲ ਸਰਜਨ ਨਾਲ ਮਿਲ ਕੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ, ਬੱਸ ਸਟੈਂਡ, ਰੇਲਵੇ ਸਟੇਸ਼ਨ, ਸਬਜ਼ੀ ਮੰਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਕੋਰੋਨਾ ਦੀ ਗਾਈਡਲਾਈਨਸ ਦੀ ਪਾਲਣਾ ਕਰਵਾਉਣ ’ਚ ਸਹਿਯੋਗ ਦੇਣ ਨੂੰ ਕਿਹਾ।

ਫੋਰਸ ਲਈ ਬਣਾਇਆ ਸਪੈਸ਼ਲ ਗਰੁੱਪ

ਸੀ. ਪੀ. ਅਨੁਸਾਰ ਪਾਜ਼ੇਟਿਵ ਆਉਣ ਵਾਲੇ ਮੁਲਾਜ਼ਮਾਂ ਦਾ ਮਨੋਬਲ ਵਧਾਉਣ ਅਤੇ ਸਹੀ ਇਲਾਜ ਕੀਤੇ ਜਾਣ ਦੇ ਮਕਸਦ ਨਾਲ ਇਕ ਵ੍ਹਟਸਅੈਪ ’ਤੇ ਵੱਖਰਾ ਗਰੁੱਪ ਬਣਾਇਆ ਗਿਆ। ਜਿਸ ਵਿਚ ਰੋਜ਼ਾਨਾਂ ਹੋਮ ਕੁਆਰੰਟਾਈਨ ਹੋਣ ਵਾਲੇ ਮੁਲਾਜ਼ਮਾਂ ਦੀ ਰਿਪੋਰਟ ਲਈ ਜਾਂਦੀ ਅਤੇ ਲੋੜ ਪੈਣ ’ਤੇ ਹਸਪਤਾਲ ਵਿਚ ਦਾਖਲ ਕਰਵਾ ਕੇ ਪੁਲਸ ਵੱਲੋਂ ਬੈੱਡ ਦਾ ਇੰਤਜ਼ਾਮ ਕਰਵਾਇਆ ਜਾਂਦਾ। ਉਥੇ ਪੁਲਸ ਵੱਲੋਂ ਕੋਵਿਡ ਕੇਅਰ ਕਿੱਟ ਵੀ ਬਣਾਈ ਗਈ, ਜਿਸ ਦੀ ਸੀ. ਐੱਮ . ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਬਾਅਦ ਵਿਚ ਪੂਰੇ ਪੰਜਾਬ ਦੀ ਫੋਰਸ ਨੂੰ ਮੁਫਤ ’ਚ ਵੰਡੀ ਗਈ।


author

Bharat Thapa

Content Editor

Related News