ਫਰੀਦਕੋਟ ''ਚ ਵੱਧ ਰਹੇ ਕੋਰੋਨਾ ਦੇ ਮਰੀਜ਼, ਪੁਲਸ ਕਰਮਚਾਰੀ ਸਣੇ 3 ਨਵੇਂ ਮਾਮਲੇ ਆਏ ਸਾਹਮਣੇ

Wednesday, Jul 01, 2020 - 05:42 PM (IST)

ਫਰੀਦਕੋਟ ''ਚ ਵੱਧ ਰਹੇ ਕੋਰੋਨਾ ਦੇ ਮਰੀਜ਼, ਪੁਲਸ ਕਰਮਚਾਰੀ ਸਣੇ 3 ਨਵੇਂ ਮਾਮਲੇ ਆਏ ਸਾਹਮਣੇ

ਫਰੀਦਕੋਟ (ਜਗਤਾਰ) : ਫਰੀਦਕੋਟ ਵਿਚ ਕੋਰੋਨਾ ਲਾਗ ਦੀ ਬਿਮਾਰੀ (ਮਹਾਮਾਰੀ) ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬੁੱਧਵਾਰ ਨੂੰਫਰੀਦਕੋਟ ਵਿਚ ਕੋਰੋਨਾ ਦੇ ਤਿੰਨ ਹੋਰ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਫਰੀਦਕੋਟ ਦੇ ਹਰਿੰਦਰ ਨਗਰ ਦਾ ਪੁਲਸ ਮੁਲਾਜ਼ਮ ਹੈ, ਜਦਕਿ ਇਕ ਦਸ਼ਮੇਸ਼ ਨਗਰ ਤੋਂ 65 ਸਾਲਾ ਵਿਅਕਤੀ ਹੈ ਅਤੇ ਤੀਜਾ ਮਰੀਜ਼ ਜੈਤੋ ਕਸਬੇ ਨਾਲ ਸੰਬੰਧਤ ਹੈ 65 ਸਾਲਾ ਵਿਅਕਤੀ ਹੈ। ਲਗਾਤਾਰ ਵੱਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। 

ਇਹ ਵੀ ਪੜ੍ਹੋ : ਸਕੂਲ ਫ਼ੀਸਾਂ ਦੇ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ ਨੂੰ ਚਣੌਤੀ ਦੇਵੇਗੀ ਪੰਜਾਬ ਸਰਕਾਰ

ਇਥੇ ਇਹ ਦੱਸਣਯੋਗ ਹੈ ਕਿ ਫਰੀਦਕੋਟ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 108 ਹੋ ਗਈ ਹੈ। ਜਿਨ੍ਹਾਂ ਵਿਚੋਂ 98 ਮਰੀਜ਼ ਕੋਰੋਨਾ ਮਹਾਮਾਰੀ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਫਰੀਦਕੋਟ ਵਿਚ 98 ਮਰੀਜ਼ ਅਜੇ ਵੀ ਸਰਗਰਮ ਮਰੀਜ਼ ਹਨ ਜਿਨ੍ਹਾਂ ਦਾ ਸਿਹਤ ਵਿਭਾਗ ਵਲੋਂ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼


author

Gurminder Singh

Content Editor

Related News