ਫਿਰੋਜ਼ਪੁਰ ''ਚ ਬੇਕਾਬੂ ਹੋਇਆ ਕੋਰੋਨਾ, ਇਕ ਹੋਰ ਬੀਬੀ ਨੇ ਤੋੜਿਆ ਦਮ

Sunday, Sep 06, 2020 - 10:20 AM (IST)

ਫਿਰੋਜ਼ਪੁਰ ''ਚ ਬੇਕਾਬੂ ਹੋਇਆ ਕੋਰੋਨਾ, ਇਕ ਹੋਰ ਬੀਬੀ ਨੇ ਤੋੜਿਆ ਦਮ

ਫਿਰੋਜ਼ਪੁਰ (ਕੁਮਾਰ):  ਫਿਰੋਜ਼ਪੁਰ 'ਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਰੋਜ਼ਾਨਾ ਤੇਜ਼ੀ ਨਾਲ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ। ਬੀਤੀ ਦੇਰ ਰਾਤ ਫਿਰੋਜ਼ਪੁਰ ਸ਼ਹਿਰ ਦੀ ਇਕ ਹੋਰ ਬੀਬੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸਪੰਰਕ ਕਰਨ 'ਤੇ ਫਿਰੋਜ਼ਪੁਰ ਦੇ ਕਾਨੂੰਨਗੋ ਸੰਤੋਖ ਸਿੰਘ ਤਖੀ ਨੇ ਦੱਸਿਆ ਕਿ ਰਾਤ ਕਰੀਬ 11.30 ਵਜੇ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਇਲਾਜ ਦੇ ਲਈ ਦਾਖ਼ਲ 55 ਸਾਲਾ ਕੋਰੋਨਾ ਪਾਜ਼ੇਟਿਵ ਬੀਬੀ ਸੋਮਾ ਦੇਵੀ ਵਾਸੀ ਰਿਖੀ ਕਾਲੋਨੀ ਫਿਰੋਜ਼ਪੁਰ ਸ਼ਹਿਰ ਦੀ ਮੌਤ ਹੋ ਗਈ ਹੈ। ਇਸ ਮੌਤ ਦੇ ਨਾਲ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 49 ਤੱਕ ਪਹੁੰਚ ਗਈ ਹੈ। ਫਿਰੋਜ਼ਪੁਰ 'ਚ ਲਗਾਤਾਰ ਹੋ ਰਹੀਆਂ ਮੌਤਾਂ ਦੇ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ 'ਚ ਬੀਤੇ ਦਿਨ ਪੰਜਾਬ ਪੁਲਸ ਦੇ ਇਕ ਏ.ਐੱਸ.ਆਈ. ਭੁਪਿੰਦਰ ਸਿੰਘ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਕੋਰੋਨਾ ਨਾਲ ਮੌਤ ਹੋ ਗਈ ਸੀ।


author

Shyna

Content Editor

Related News