5 ਨਵੇਂ ਕੋਰੋਨਾ ਮਾਮਲੇ ਆਉਣ ਨਾਲ ਬੁਢਲਾਡਾ ''ਚ ਪਿਆ ਭੜਥੂ
Wednesday, Jul 22, 2020 - 04:21 PM (IST)
ਬੁਢਲਾਡਾ (ਬਾਂਸਲ) : ਪਿਛਲੇ ਦਿਨੀਂ 9 ਕੋਰੋਨਾ ਪਾਜ਼ੇਟਿਵ ਮਾਮਲੇ ਆਉਣ ਤੋਂ ਬਾਅਦ ਅੱਜ 5 ਹੋਰ ਪਾਜ਼ੇਟਿਵ ਮਾਮਲੇ ਆਉਣ ਨਾਲ ਸ਼ਹਿਰ ਵਿਚ ਡਰ ਪੈਦਾ ਹੋ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਬਾਰ੍ਹਾ ਨੋਹਰੇ ਸਥਿਤ ਇਕ ਔਰਤ ਜੋ ਪਿਛਲੇ ਦਿਨੀਂ ਦਾਦਰੀ (ਦਿੱਲੀ) ਤੋਂ ਵਾਪਸ ਆਈ ਸੀ ਸਮੇਤ ਸਿਨੇਮਾ ਰੋਡ ਸਥਿਤ ਕੋਰੋਨਾ ਪਾਜ਼ੇਟਿਵ ਆਈ ਔਰਤ ਦੀ ਸੱਸ ਅਤੇ ਆੜ੍ਹਤੀਆਂ ਪਤੀ ਤੋਂ ਇਲਾਵਾ, ਨਜ਼ਦੀਕੀ ਪਿੰਡ ਕਲੀਪੁਰ ਸਮੇਤ ਬਰੇਟਾ ਤੋਂ ਇੰਟਰਸਟੇਟ ਨਾਕੇ 'ਤੇ ਡਿਊਟੀ ਦੇਣ ਵਾਲੇ ਬੀ. ਐੱਲ. ਓ. ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਨਾਲ ਹਲਕੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 17 ਹੋ ਗਈ ਹੈ।
ਇਹ ਵੀ ਪੜ੍ਹੋ : ਗੈਂਗਸਟਰ ਨੀਟਾ ਦਿਓਲ ਦੀ ਪ੍ਰੇਮਿਕਾ ਸੋਨੀਆ ਨੂੰ ਲੁਧਿਆਣਾ ਜੇਲ ਭੇਜਿਆ
ਪਾਜ਼ੇਟਿਵ ਵਿਅਕਤੀਆਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕੋਰੋਨਾ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਇਕ ਵਾਰ ਫਿਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੇ ਆਉਣ ਨਾਲ ਸ਼ਹਿਰ ਅਤੇ ਹਲਕੇ ਅੰਦਰ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡੀ. ਐੱਸ. ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਬਿਨਾਂ ਮਾਸਕ ਪਾਏ ਬਾਹਰ ਦਿਖੇਗਾ ਅਤੇ ਸੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰੇਗਾ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਾਹਰੋਂ ਸ਼ਹਿਰ ਅਤੇ ਹਲਕੇ ਅੰਦਰ ਆਉਦਾ ਹੈ ਤਾਂ ਉਸਦੀ ਖ਼ਬਰ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
ਇਹ ਵੀ ਪੜ੍ਹੋ : ਸਹੁਰਿਆਂ ਨੇ ਕੋਰੋਨਾ ਦੀ ਆੜ 'ਚ ਮਾਰੀ ਨੂੰਹ, ਭਰਾ ਨੇ ਸਸਕਾਰ ਤੋਂ ਪਹਿਲਾਂ ਚੁੱਕੀ ਲਾਸ਼, ਇੰਝ ਖੁੱਲ੍ਹਿਆ ਵੱਡਾ ਰਾਜ਼