ਕੋਰੋਨਾ ਦਾ ਪੰਜਾਬ ’ਚ ਕਹਿਰ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
Wednesday, May 05, 2021 - 04:12 PM (IST)
ਕਾਠਗੜ੍ਹ (ਰਾਜੇਸ਼ ਸ਼ਰਮਾ) : ਕੋਰੋਨਾ ਮਹਾਮਾਰੀ ਦਾ ਕਹਿਰ ਹੁਣ ਪਿੰਡਾਂ ’ਚ ਵੀ ਵੱਧ ਰਿਹਾ ਹੈ ਜਿਸ ਦੀ ਲਪੇਟ ’ਚ ਮੱਧ ਵਰਗ ਉਮਰ ਦੇ ਲੋਕ ਵੀ ਆਉਣ ਲੱਗ ਪਏ ਹਨ। ਕੋਰੋਨਾ ਮਹਾਮਾਰੀ ਤੋਂ ਪੀੜਤ ਪਿੰਡ ਸੁੱਧਾ ਮਾਜਰਾ ਵਿਚ ਇਕ 33 ਸਾਲਾ ਨੌਜਵਾਨ ਮੌਤ ਹੋ ਗਈ। ਇਸ ਮੌਤ ਤੋਂ ਬਾਅਦ ਪਿੰਡ ’ਚ ਸਹਿਮ ਦਾ ਮਾਹੌਲ ਹੈ । ਪਿੰਡ ਵਾਸੀਆਂ ਦੀ ਜਾਣਕਾਰੀ ਅਨੁਸਾਰ ਪਿੰਡ ਨਿਵਾਸੀ ਮਨਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਉਮਰ 33 ਸਾਲ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਤੋਂ ਪੀੜਤ ਸੀ ਜਿਸ ਦਾ ਇਲਾਜ ਬਲਾਚੌਰ ਦੇ ਇਕ ਹਸਪਤਾਲ ’ਚ ਹੋ ਰਿਹਾ ਸੀ ਪਰ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੂੰ ਬੀਤੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਬੀਤੀ ਰਾਤ ਮੌਤ ਹੋ ਗਈ।
ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਪੱਕੇ ਤੌਰ ’ਤੇ ਰਹਿ ਰਹੇ ਪਿੰਡ ਉਦੋਨੰਗਲ ਦੇ ਨੌਜਵਾਨ ਦੀ ਮੌਤ
ਮ੍ਰਿਤਕ ਦੀ ਲਾਸ਼ ਦਾ ਅੱਜ ਹਸਪਤਾਲ ਦੇ ਸਟਾਫ ਵੱਲੋਂ ਪਿੰਡ ਸੁੱਧਾ ਮਾਜਰਾ ਦੀ ਮੌਜੂਦਗੀ ’ਚ ਪਿੰਡ ਦੇ ਸ਼ਮਸ਼ਾਨ ਘਰ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਮ੍ਰਿਤਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਮਾਤਾ-ਪਿਤਾ ਅਮਰੀਕਾ ’ਚ ਰਹਿ ਰਹੇ ਸਨ। ਉਹ ਆਪਣੇ ਪਿੱਛੇ ਦੋ ਧੀਆਂ ਤੇ ਪਤਨੀ ਨੂੰ ਛੱਡ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?