ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਬਲਾਸਟ, 5 ਜਨਾਨੀਆਂ ਸਣੇ 15 ਦੀ ਮੌਤ, 296 ਨਵੇਂ ਮਾਮਲੇ ਆਏ ਸਾਹਮਣੇ
Friday, May 07, 2021 - 05:51 PM (IST)
ਸੰਗਰੂਰ/ਭਵਾਨੀਗੜ੍ਹ (ਬੇਦੀ/ਕਾਂਸਲ) : ਜ਼ਿਲ੍ਹਾ ਸੰਗਰੂਰ ’ਚ ਅੱਜ ਹੋਏ ਕੋਰੋਨਾ ਬਲਾਸਟ ’ਚ 5 ਔਰਤਾਂ ਸਮੇਤ 15 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ 296 ਨਵੇਂ ਮਾਮਲੇ ਸਾਹਮਣੇ ਆਉਣ ਦਾ ਸਾਮਚਾਰ ਪ੍ਰਾਪਤ ਹੋਇਆ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਮਾਰੀ ਨਾਲ ਭਵਾਨੀਗੜ੍ਹ ਦੀ 50 ਸਾਲਾ ਅਤੇ 60 ਸਾਲਾ ਦੋ ਜਨਾਨੀਆਂ, ਸੰਗਰੂਰ ਦੇ 41 ਸਾਲਾ, 69 ਸਾਲਾ, 50 ਸਾਲਾ ਅਤੇ 69 ਸਾਲਾ ਚਾਰ ਵਿਅਕਤੀਆਂ, ਸ਼ੇਰਪੁਰ ਦੀ 50 ਸਾਲਾ ਅਤੇ 60 ਸਾਲਾ ਦੋ ਜਨਾਨੀਆਂ, ਮਲੇਰਕੋਟਲਾ ਦੀ 67 ਸਾਲਾ ਜਨਾਨੀਆਂ ਅਤੇ 69 ਸਾਲਾ ਵਿਅਕਤੀ, ਲੌਗੋਵਾਲ ਦੇ 73 ਸਾਲਾ, 48 ਸਾਲਾ ਅਤੇ 46 ਸਾਲਾ ਤਿੰਨ ਵਿਅਕਤੀਆਂ, ਧੂਰੀ ਦੇ 32 ਸਾਲਾ ਵਿਅਕਤੀ ਅਤੇ ਮੂਨਕ ਦੇ 45 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 93, ਧੂਰੀ ਤੋਂ 28, ਲੌਗੋਵਾਲ ਤੋਂ 31, ਸੁਨਾਮ ਤੋਂ 28, ਮਲੇਰਕੋਟਲਾ ਤੋਂ 30, ਭਵਾਨੀਗੜ੍ਹ ਤੋਂ 15, ਮੂਨਕ ਤੋਂ 16, ਸ਼ੇਰਪੁਰ ਤੋਂ 16, ਅਮਰਗੜ੍ਹ ਤੋਂ 4, ਅਹਿਮਦਗੜ੍ਹ ਤੋਂ 4, ਕੋਹਰੀਆਂ ਤੋਂ 16 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 15 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 145 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ।
ਪੂਰੇ ਜ਼ਿਲ੍ਹੇ ਅੰਦਰ ਹੁਣ ਤੱਕ 10232 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 8008 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦੋਂ ਕਿ 1796 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿੱਤ ਹੋਣ ਕਾਰਨ ਇਲਾਜ ਅਧੀਨ ਹਨ ਅਤੇ 428 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।