ਕੋਰੋਨਾ ਦਾ ''ਕਾਂਗਰਸੀਕਰਨ'' ਕਰਕੇ ਮੁਸ਼ਕਲਾਂ ਹੋਰ ਨਾ ਵਧਾਏ ਕੈਪਟਨ ਸਰਕਾਰ : ਭਗਵੰਤ ਮਾਨ

04/22/2020 1:39:21 PM

ਚੰਡੀਗੜ (ਰਮਨਜੀਤ)- ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੋਰੋਨਾ ਵਾਇਰਸ ਵਿਰੁੱਧ ਜ਼ਮੀਨ 'ਤੇ ਲੜੀ ਜਾ ਰਹੀ ਜੰਗ ਦੌਰਾਨ ਸੱਤਾਧਾਰੀ ਜਮਾਤ ਕਾਂਗਰਸ ਦੇ ਪੱਖਪਾਤੀ ਵਤੀਰੇ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਲੋਕਾਂ, ਪੰਜਾਬ ਅਤੇ ਪੂਰੇ ਦੇਸ਼ ਦੇ ਭਲੇ ਲਈ ਇਸ ਔਖੀ ਘੜੀ 'ਚ ਹਰ ਇਕ ਭਾਰਤੀ ਨਾਗਰਿਕ ਨੂੰ ਧਰਮ, ਜਾਤ, ਰੰਗ ਅਤੇ ਸਿਆਸਤ ਦੇ ਭੇਦਭਾਵ ਤੋਂ ਉਠ ਕੇ ਇਕ-ਦੂਸਰੇ ਦਾ ਹੌਸਲਾ ਅਤੇ ਗ਼ਰੀਬਾਂ-ਲੋੜਵੰਦਾਂ ਦਾ ਸਹਾਰਾ ਬਣਨਾ ਚਾਹੀਦਾ ਹੈ ਪਰ ਪੰਜਾਬ 'ਚ ਸੱਤਾਧਾਰੀ ਕਾਂਗਰਸ ਇਸ ਚੁਣੌਤੀ ਭਰੇ ਹਾਲਾਤ 'ਚ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਦਾ ਕਾਂਗਰਸੀਕਰਨ ਕਰਕੇ ਲੋਕਾਂ ਅਤੇ ਪ੍ਰਸ਼ਾਸਨ ਦੋਵਾਂ ਦੀਆਂ ਮੁਸ਼ਕਲਾਂ-ਪ੍ਰੇਸ਼ਾਨੀਆਂ 'ਚ ਵਾਧਾ ਕਰ ਰਹੇ ਹਨ।

ਇਹ ਵੀ ਪੜ੍ਹੋ : ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਦੀ ਤੁਰੰਤ ਕਰਵਾਈ ਜਾਵੇ ਪੰਜਾਬ ਵਾਪਸੀ : ਹਰਪਾਲ ਚੀਮਾ    

ਭਗਵੰਤ ਮਾਨ ਨੇ ਇਹ ਨਿਰਾਸ਼ਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਪਾਰਟੀ ਦੀ ਵੀਡੀਓ ਕਾਨਫਰੰਸਿੰਗ ਮੀਟਿੰਗ ਦੌਰਾਨ ਸਾਹਮਣੇ ਆਈਆਂ ਲਗਭਗ ਇਕੋ ਤਰ੍ਹਾਂ ਦੀਆਂ ਦਿੱਕਤਾਂ ਸੁਣਨ ਉਪਰੰਤ ਪ੍ਰਗਟ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਰਾਸ਼ਨ ਵੰਡਣ ਚ ਜੋ ਪੱਖਪਾਤ ਕਾਂਗਰਸੀ ਪਹਿਲੇ ਦਿਨ ਤੋਂ ਕਰਦੇ ਆ ਰਹੇ ਹਨ, ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਆਲ ਪਾਰਟੀ ਮੀਟਿੰਗ ਦੌਰਾਨ ਦਿੱਤੇ ਗਏ ਭਰੋਸੇ ਦੇ ਬਾਵਜੂਦ ਬਦਸਤੂਰ ਜਾਰੀ ਹੈ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਕੇਂਦਰ ਸਰਕਾਰ ਨੇ ਬਿਜਲੀ ਐਕਟ ''ਚ ਸੋਧ ਦੀ ਤਜਵੀਜ਼ ਕੀਤੀ ਪੇਸ਼    


Gurminder Singh

Content Editor

Related News