ਲੋਹੀਆਂ ਖਾਸ ''ਚ ਘਰ ''ਚ ਇਕਾਂਤਵਾਸ ਕੋਰੋਨਾ ਪਾਜ਼ੇਟਿਵ ਵਿਅਕਤੀ ਨੇ ਤੋੜਿਆ ਦਮ
Sunday, Aug 23, 2020 - 04:00 PM (IST)
ਲੋਹੀਆਂ ਖ਼ਾਸ (ਮਨਜੀਤ)— ਦਿਨ-ਬ-ਦਿਨ ਕੋਰੋਨਾ (ਕੋਵਿਦ 19) ਲਾਗ ਦੀ ਬੀਮਾਰੀ ਦੇ ਵੱਧਦੇ ਪ੍ਰਕੋਪ ਦੇ ਭਿਆਨਕ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਚਲਦਿਆਂ ਅੱਜ ਲੋਹੀਆਂ ਖਾਸ 'ਚ 12 ਕੁ ਦਿਨ ਪਹਿਲਾਂ ਆਏ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਐੱਸ. ਐੱਮ. ਓ. ਦਵਿੰਦਰ ਸਿੰਘ ਸਮਰਾ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮੋਬਾਇਲ ਕਾਰਨ ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, 6ਵੀਂ ਜਮਾਤ 'ਚ ਪੜ੍ਹਦੇ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਚੁੱਕਿਆ ਹੈਰਾਨ ਕਰਦਾ ਕਦਮ
ਜਾਣਕਾਰੀ ਦਿੰਦੇ ਹੋਏ ਐੱਸ. ਐਮ. ਓ. ਦਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਸਥਾਨਕ ਦਫ਼ਤਰ ਨਗਰ ਪੰਚਾਇਤ 'ਚ ਕੰਮ ਕਰਦੇ ਹਰਪ੍ਰੀਤ ਸਿੰਘ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਟੈਸਟ ਕੀਤੇ ਗਏ ਸਨ, ਜਿਸ 'ਚ ਹਰਪ੍ਰੀਤ ਦੇ ਪਿਤਾ ਜਸਵੰਤ ਸਿੰਘ ਦੀ ਰਿਪੋਟ ਵੀ ਪਾਜ਼ੇਟਿਵ ਆਈ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਘਰ 'ਚ ਹੀ ਇਕਾਂਤ ਵਾਸ ਕੀਤਾ ਗਿਆ ਸੀ ਅਤੇ ਅੱਜ ਖ਼ਬਰ ਮਿਲੀ ਕਿ ਇਕਾਂਤਵਾਸ ਦੇ ਕਰੀਬ ਬਾਰਵੇਂ ਦਿਨ ਜਸਵੰਤ ਸਿੰਘ ਦੀ ਮੌਤ ਹੋਈ ਗਈ। ਇਸ ਬਾਰੇ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੰਤ ਸਿੰਘ ਦਾ ਸੰਸਕਾਰ ਸਿਵਲ ਹਸਪਤਾਲ ਦੀ ਟੀਮ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 40 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 3190, ਲੁਧਿਆਣਾ 8508, ਜਲੰਧਰ 5221, ਮੋਹਾਲੀ 'ਚ 2561, ਪਟਿਆਲਾ 'ਚ 4713, ਹੁਸ਼ਿਆਰਪੁਰ 'ਚ 1022, ਤਰਨਾਰਨ 655, ਪਠਾਨਕੋਟ 'ਚ 877, ਮਾਨਸਾ 'ਚ 379, ਕਪੂਰਥਲਾ 845, ਫਰੀਦਕੋਟ 788, ਸੰਗਰੂਰ 'ਚ 1866, ਨਵਾਂਸ਼ਹਿਰ 'ਚ 573, ਰੂਪਨਗਰ 675, ਫਿਰੋਜ਼ਪੁਰ 'ਚ 1521, ਬਠਿੰਡਾ 1682, ਗੁਰਦਾਸਪੁਰ 1360, ਫਤਿਹਗੜ੍ਹ ਸਾਹਿਬ 'ਚ 869, ਬਰਨਾਲਾ 877, ਫਾਜ਼ਿਲਕਾ 633 ਮੋਗਾ 1114, ਮੁਕਤਸਰ ਸਾਹਿਬ 621 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 1059 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 39 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ