ਐਤਵਾਰ ਨੂੰ ਸੂਰਜ ਦੇ ਨਹੀਂ ਹੋਏ ਦਰਸ਼ਨ, ਸ਼ਿਮਲਾ ਤੋਂ ਠੰਡਾ ਚੰਡੀਗੜ੍ਹ
Monday, Jan 11, 2021 - 06:25 PM (IST)
ਚੰਡੀਗੜ੍ਹ (ਪਾਲ) : ਤਿੰਨ ਦਿਨਾਂ ਤੋਂ ਧੁੱਪ ਨੇ ਸ਼ਹਿਰ ਦਾ ਪਾਰਾ ਵਧਾ ਦਿੱਤਾ ਸੀ ਪਰ ਸ਼ਨੀਵਾਰ ਰਾਤ ਤੋਂ ਠੰਡ ਇੱਕਦਮ ਵਧ ਗਈ। ਐਤਵਾਰ ਸਵੇਰ ਦੀ ਸ਼ੁਰੂਆਤ ਧੁੰਦ ਅਤੇ ਠੰਢਕ ਨਾਲ ਹੋਈ। ਦਿਨ ਭਰ ਸੂੂਰਜ ਦੇ ਦਰਸ਼ਨ ਨਹੀਂ ਹੋਏ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੀ ਮੰਨੀਏ ਤਾਂ ਅਗਲੇ ਤਿੰਨ ਦਿਨਾਂ ਤੱਕ ਸ਼ਹਿਰ ਦਾ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਬੱਦਲ ਛਾਏ ਰਹਿਣਗੇ, ਜਿਸ ਕਾਰਣ ਪਾਰਾ ਹੋਰ ਡਿੱਗੇਗਾ। ਇਸ ਵਿਚ ਐਤਵਾਰ ਦਾ ਵੱਧ ਤੋਂ ਪਾਰਾ 8 ਡਿਗਰੀ ਡਿੱਗ ਗਿਆ। ਤਾਪਮਾਨ 12.0 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਜੋ ਜਨਵਰੀ ਦੇ ਮਹੀਨੇ ਦਾ ਹੁਣ ਤੱਕ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ।
ਸ਼ਿਮਲਾ ਤੋਂ ਠੰਡਾ ਚੰਡੀਗੜ੍ਹ
ਇਸ ਤੋਂ ਪਹਿਲਾਂ 2 ਜਨਵਰੀ ਨੂੰ ਵੱਧ ਤੋਂ ਵੱਧ ਤਾਪਮਾਨ 15.7 ਰਿਕਾਰਡ ਹੋਇਆ ਸੀ। ਉਥੇ ਹੀ ਐਤਵਾਰ ਨੂੰ ਸ਼ਿਮਲਾ ਦਾ ਵੱਧ ਤੋਂ ਵੱਧ ਤਾਪਮਾਨ 18.9 ਡਿਗਰੀ ਦਰਜ ਹੋਇਆ। ਉਥੇ ਹੀ ਚੰਡੀਗੜ੍ਹ ਦਾ ਹੇਠਲਾ ਤਾਪਮਾਨ 4 ਡਿਗਰੀ ਘੱਟ ਹੋ ਕੇ 9.4 ਡਿਗਰੀ ਰਿਕਾਰਡ ਹੋਇਆ। ਵਿਜ਼ੀਬਿਲਿਟੀ 500 ਮੀਟਰ ਤੋਂ ਹੇਠਾਂ ਆ ਪਹੁੰਚੀ ਹੈ। ਜਦਕਿ ਐਤਵਾਰ ਨੂੰ ਸ਼ਹਿਰ ਵਿਚ 6 ਤੋਂ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ।
ਇਹ ਵੀ ਪੜ੍ਹੋ : ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ
ਹਾਲੇ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ :
ਅਗਲੇ ਚਾਰ-ਪੰਜ ਦਿਨਾਂ ਵਿਚ ਤਾਪਮਾਨ ਹੋਰ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ ਭਾਰਤ ਦੇ ਸਾਰੇ ਇਲਾਕਿਆਂ ਵਿਚ ਅਗਲੇ ਕੁਝ ਦਿਨਾਂ ਵਿਚ ਤਾਪਮਾਨ 3 ਤੋਂ 5 ਡਿਗਰੀ ਤੱਕ ਡਿੱਗ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਸਥਾਨਾਂ ’ਤੇ ਵੀ ਫਿਰ ਤੋਂ ਬਰਫਬਾਰੀ ਹੋਈ ਹੈ, ਜਦਕਿ ਕੁਝ ਹੋਰ ਹਿੱਸਿਆਂ ਵਿਚ ਹਲਕਾ ਮੀਂਹ ਪਿਆ, ਜਿਸ ਕਾਰਣ ਠੰਡ ਵਧੀ ਹੈ।
3 ਸਾਲ ਬਾਅਦ ਜਨਵਰੀ ’ਚ ਪਾਰਾ 12 ਡਿਗਰੀ
ਪਿਛਲੇ ਦੋ ਦਿਨਾਂ ਤੋਂ ਮੌਸਮ ਵਿਚ ਜਿਸ ਤਰ੍ਹਾਂ ਨਾਲ ਬਦਲਾਅ ਹੋਇਆ ਹੈ। ਉਸ ਨੇ ਸ਼ਹਿਰ ਵਿਚ ਇਕ ਵਾਰ ਫਿਰ ਠੰਡ ਵਧਾ ਦਿੱਤੀ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਪਹੁੰਚ ਗਿਆ। ਇਸ ਸਾਲ ਦਾ ਇਹ ਹੁਣ ਤੱਕ ਦਾ ਸਭ ਤੋਂ ਠੰਡਾ ਦਿਨ ਰਿਹਾ ਹੈ। ਸਾਲ 2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਵੱਧ ਤੋਂ ਵੱਧ ਤਾਪਮਾਨ ਇਨਾ ਘੱਟ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਸਾਲ 2018 ਵਿਚ ਜਨਵਰੀ ਵਿਚ ਵੱਧ ਤੋਂ ਵੱਧ ਤਾਪਮਾਨ 12.3 ਡਿਗਰੀ ਦਰਜ ਹੋਇਆ ਸੀ।
ਇਹ ਵੀ ਪੜ੍ਹੋ : ‘ਅਦਾਲਤਾਂ ਹੁਣ ਆਮ ਵਾਂਗ ਖੁੱਲ੍ਹਣਗੀਆਂ, ਸਾਰੇ ਕੰਮ ਕਾਜ ਹੋਣਗੇ ਲਗਾਤਾਰ’
5 ਦਿਨ ਪਹਿਲਾਂ ਪਾਰਾ ਸੀ 25 ਡਿਗਰੀ
5 ਦਿਨ ਪਹਿਲਾਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਤੱਕ ਪਹੁੰਚ ਗਿਆ ਸੀ। 7 ਸਾਲਾਂ ਵਿਚ ਇਹ ਪਹਿਲਾ ਮੌਕਾ ਸੀ, ਜਦੋਂ ਜਨਵਰੀ ਦੇ ਮਹੀਨੇ ਵਿਚ ਇਨਾ ਤਾਪਮਾਨ ਹੋਇਆ ਹੋਵੇ ਪਰ 4 ਅਤੇ 5 ਜਨਵਰੀ ਨੂੰ ਪਏ ਮੀਂਹ ਨੇ ਤਾਪਮਾਨ ਵਿਚ ਗਿਰਾਵਟ ਦਾ ਕੰਮ ਕੀਤਾ। ਹਾਲਾਂਕਿ ਮੀਂਹ ਕੁਝ ਖਾਸ ਨਹੀਂ ਪਿਆ। ਇਸ ਦੇ ਬਾਵਜੂਦ ਪਹਾੜਾਂ ’ਤੇ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ’ਤੇ ਆਪਣਾ ਅਸਰ ਪਾ ਦਿੱਤਾ ਹੈ।
7 ਸਾਲਾਂ ਵਿਚ ਜਨਵਰੀ ’ਚ ਸਭ ਤੋਂ ਵੱਧ ਤੋਂ ਵੱਧ ਤਾਪਮਾਨ
ਸਾਲ ’ਚ ਵੱਧ ਤੋਂ ਵੱਧ ਤਾਪਮਾਨ
2021 25.8 ਡਿਗਰੀ (5 ਜਨਵਰੀ )
2020 22.0 ਡਿਗਰੀ (4 ਜਨਵਰੀ)
2019 22.6 ਡਿਗਰੀ (20 ਜਨਵਰੀ)
2018 25.0 ਡਿਗਰੀ (17 ਜਨਵਰੀ)
2017 25.1 ਡਿਗਰੀ (25 ਜਨਵਰੀ)
2016 25.7 ਡਿਗਰੀ (31 ਜਨਵਰੀ)
7 ਸਾਲਾਂ ਵਿਚ ਜਨਵਰੀ ਦਾ ਹੇਠਲਾ ਤਾਪਮਾਨ ਘੱਟ ਹੋਇਆ
ਸਾਲ ਹੇਠਲਾ ਤਾਪਮਾਨ
2021 6.1 ਡਿਗਰੀ ਹੁਣ ਤੱਕ (1 ਜਨਵਰੀ)
2020 3.5 ਡਿਗਰੀ (1 ਜਨਵਰੀ)
2019 4.2 ਡਿਗਰੀ (1 ਜਨਵਰੀ)
2018 3.2 ਡਿਗਰੀ (6 ਜਨਵਰੀ)
2017 2.4 ਡਿਗਰੀ (11 ਜਨਵਰੀ)
2016 2.1 ਡਿਗਰੀ (24 ਜਨਵਰੀ)
2015 4.9 ਡਿਗਰੀ (8 ਜਨਵਰੀ)
ਇਹ ਵੀ ਪੜ੍ਹੋ : 'ਕਿਸਾਨੀ ਘੋਲ' ਦੀ ਹਮਾਇਤ 'ਚ ਸਫਾਈ ਮੁਲਾਜ਼ਮ ਯੂਨੀਅਨ ਤੇ ਸਮਾਜ ਸੇਵੀ ਦਿੱਲੀ ਰਵਾਨਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ