ਕਾਂਗਰਸ ਦੇ ਬੁਲਾਰੇ ਚਰਨ ਸਿੰਘ ਸਪਰਾ ਦੀ ‘ਜਗ ਬਾਣੀ’ ਨਾਲ ਖ਼ਾਸ ਗੱਲਬਾਤ (ਵੀਡੀਓ)

12/13/2022 2:14:02 AM

ਜਲੰਧਰ (ਬਿਊਰੋ) : ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਸਾਬਕਾ ਕਾਂਗਰਸ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਬੁਲਾਰੇ ਚਰਨ ਸਿੰਘ ਸਪਰਾ ਨਾਲ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਸਾਬਕਾ ਵਿਧਾਇਕ ਸਪਰਾ ਨਾਲ ਹਿਮਾਚਲ ’ਚ ਜਿੱਤ, ਗੁਜਰਾਤ ’ਚ ਕਾਂਗਰਸ ਦੀ ਹਾਰ ਦੇ ਕਾਰਨਾਂ ਤੇ ਕਾਂਗਰਸ ਦੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ। ਗੁਜਰਾਤ ’ਚ ਹਾਰ ਦਾ ਅਫ਼ਸੋਸ ਹੈ ਕਿ ਹਿਮਾਚਲ ’ਚ ਜਿੱਤ ਦਾ ਜਸ਼ਨ ਹੈ, ਸਵਾਲ ਦੇ ਜਵਾਬ ’ਚ ਬੋਲਦਿਆਂ ਸਾਬਕਾ ਵਿਧਾਇਕ ਸਪਰਾ ਨੇ ਕਿਹਾ ਕਿ ਦੋਵੇਂ ਚੀਜ਼ਾਂ ਹਨ, ਗੁਜਰਾਤ ’ਚ ਹਾਰ ਦਾ ਵੱਡਾ ਫਰਕ ਸੀ ਤੇ ਹਿਮਾਚਲ ’ਚ ਜਿੱਤ ਦੀ ਖ਼ੁਸ਼ੀ ਵੀ ਮਨਾ ਰਹੇ ਹਾਂ। ਹਿਮਾਚਲ 40 ਸੀਟਾਂ ਆਈਆਂ ਹਨ, ਉਥੇ ‘ਆਪ’ ਨੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂ ਸੂਬਾ ਹੈ, ਜਿਥੇ ਕੋਈ ਪੋਲਾਰਾਈਜ਼ੇਸ਼ਨ ਨਹੀਂ ਹੋ ਸਕਦੀ। ਜਿਸ ਤਰ੍ਹਾਂ ਭਾਜਪਾ ਨੇ ਗੁਜਰਾਤ ’ਚ ਹਿੰਦੂ-ਮੁਸਲਮਾਨ ਦਾ ਪ੍ਰਚਾਰ ਕੀਤਾ, ਗੁਜਰਾਤ ’ਚ ਪੋਲਾਰਾਈਜ਼ ਕੀਤਾ, ਉਹੋ ਜਿਹੀ ਪੋਲਾਰਾਈਜ਼ੇਸ਼ਨ ਹਿਮਾਚਲ ’ਚ ਨਹੀਂ ਕਰ ਸਕੀ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ’ਚੋਂ ਕੁਰਸੀਆਂ ਤੇ ਸੋਫੇ ਕੱਢ ਲਾਈ ਅੱਗ, ਪੁਲਸ ਕੋਲ ਪੁੱਜਿਆ ਮਾਮਲਾ

ਹਿਮਾਚਲ ’ਚ ਜੋ ਕੀਤਾ, ਉਹ ਗੁਜਰਾਤ ਕਿਉਂ ਨਹੀਂ ਕਰ ਸਕੇ, ਸਵਾਲ ਦੇ ਜਵਾਬ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਹਿਮਾਚਲ ਇਕ ਛੋਟਾ ਸੂਬਾ ਹੈ, ਇਥੇ ਪੋਲਾਰਾਈਜ਼ੇਸ਼ਨ ਨਹੀਂ ਕਰ ਸਕੀ, ਜਿਸ ਤਰ੍ਹਾਂ ਭਾਜਪਾ ਨੇ ਗੁਜਰਾਤ ’ਚ ਸੱਦਾਮ ਹੁਸੈਨ ਤੋਂ ਪ੍ਰਚਾਰ ਸ਼ੁਰੂ ਕਰ ਕੇ ਲਵ ਜਿਹਾਦ, ਪਾਕਿਸਤਾਨ, ਮੁਸਲਮਾਨ ਤੱਕ ਲੈ ਕੇ ਗਈ । ਉਨ੍ਹਾਂ ਨੇ ਉਥੇ ਹਿੰਦੂ-ਮੁਸਲਮਾਨ ਦੀ ਵੰਡ ਦਾ ਸੰਦੇਸ਼ ਦਿੱਤਾ। ਭਾਜਪਾ ਇਕ ਜਗ੍ਹਾ ਹਾਰ ਕੇ ਦੂਜੀ ਥਾਂ ਜਿੱਤ ਕੇ ਵੱਡਾ ਜਸ਼ਨ ਮਨਾਉਂਦੀ ਹੈ, ਕਾਂਗਰਸ ਕਿਉਂ ਨਹੀਂ ਇਸ ਤਰ੍ਹਾਂ ਕਰ ਸਕਦੀ, ਬਾਰੇ ਬੋਲਦਿਆਂ ਸਪਰਾ ਨੇ ਕਿਹਾ ਕਿ ਭਾਜਪਾ ਬੇਸੀਕਲੀ ਈਵੈਂਟ ਮੈਨੇਜਮੈਂਟ ਕੰਪਨੀ ਹੈ। ‘ਆਪ’ ਨੇ ਐੱਮ. ਸੀ. ਡੀ. ਚੋਣਾਂ ਜਿੱਤ ਕੇ ਹਰ ਪਾਸੇ ਚਰਚਾ ਖੱਟ ਲਈ ਪਰ ਕਾਂਗਰਸ ਸਟੇਟ ਜਿੱਤ ਕੇ ਵੀ ਚਰਚਾ ’ਚ ਨਹੀਂ ਆਈ, ਸਵਾਲ ਦੇ ਜਵਾਬ ’ਚ ਬੋਲਦਿਆਂ ਕਿਹਾ ਕਿ ਮੀਡੀਆ ਕਾਂਗਰਸ ਦੀ ਜਿੱਤ ਦਾ ਜਸ਼ਨ ਦਿਖਾਉਣਾ ਨਹੀਂ ਚਾਹੁੰਦਾ। ਹਿਮਾਚਲ ਦੀ ਜਨਤਾ ਤੋਂ ਬਹੁਤ ਵੱਡਾ ਮੈਸੇਜ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਹਿਮਾਚਲ, ਐੱਮ. ਸੀ. ਡੀ. ਚੋਣਾਂ, ਮੈਨਪੁਰੀ ਜ਼ਿਮਨੀ ਚੋਣ ਤੇ ਹੋਰ ਜ਼ਿਮਨੀ ਚੋਣਾਂ ਹਾਰ ਕੇ ਹਿਮਾਚਲ ਦੀ ਜਿੱਤ ਨਾਲ ਇਨ੍ਹਾਂ ਹਾਰਾਂ ’ਤੇ ਪਰਦਾ ਪਾਉਣਾ ਚਾਹੁੰਦੀ ਹੈ। ਜਨਤਾ ਅੱਜਕੱਲ੍ਹ ਜਾਗਰੂਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਮੈਸੇਜ ਜਨਤਾ ’ਚ ਗਿਆ ਤਾਂ ਹੀ ਸਾਡੀਆਂ ਹਿਮਾਚਲ ’ਚ 40 ਸੀਟਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਈਵੈਂਟ ਮੈਨੇਜਮੈਂਟ ’ਚ ਵਿਸ਼ਵਾਸ ਨਹੀਂ ਕਰਦੀ। ਇਹ ਸਾਡੀ ਪਾਰਟੀ ਦੀ ਰਵਾਇਤ ਨਹੀਂ ਹੈ ਕਿ ਕਿਸੇ ਗੱਲ ਨੂੰ ਬਹੁਤ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਜਾਵੇ।  


Manoj

Content Editor

Related News