ਮਹਿੰਗੇ ਭਾਅ ਸ਼ਰਾਬ ਵੇਚਣ 'ਤੇ ਠੇਕੇ ਮੂਹਰੇ ਪਿਆਕੜਾਂ ਕੀਤਾ ਹੰਗਾਮਾ

05/12/2020 3:03:00 PM

ਖਰੜ (ਗਗਨਦੀਪ) : ਨਜ਼ਦੀਕੀ ਪਿੰਡ ਸਕਰੂਲਾਂਪੁਰ ਵਿਖੇ ਪਿਆਕੜਾਂ ਵਲੋਂ ਸ਼ਰਾਬ ਦੇ ਠੇਕੇ ਅੱਗੇ ਮਹਿੰਗੇ ਭਾਅ ਸ਼ਰਾਬ ਵੇਚਣ 'ਤੇ ਹੰਗਾਮਾ ਕੀਤਾ ਗਿਆ। ਇਸ ਮੌਕੇ ਲਾਲ ਪਰੀ ਦੇ ਸ਼ੌਕੀਨਾਂ ਦੀ ਇਕੱਠੀ ਹੋਈ ਭੀੜ 'ਚ ਨਾ ਤਾਂ ਕਿਸੇ ਨੇ ਮਾਸਕ ਲਗਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਰਨੈਲ ਸਿੰਘ, ਸੁਰਿੰਦਰ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਸਕਰੂਲਾਂਪੁਰ ਸਥਿਤ ਸ਼ਰਾਬ ਦੇ ਠੇਕੇ ਵਿਚ 240 ਰੁਪਏ ਵਾਲੀ ਸ਼ਰਾਬ ਦੀ ਬੋਤਲ 300 ਰੁਪਏ 'ਚ ਦਿੱਤੀ ਜਾ ਰਹੀ ਹੈ ਜੋ ਸ਼ਰਾਬ ਦੇ ਠੇਕੇਦਾਰ ਵਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਠੇਕੇ ਖੁੱਲ੍ਹਣ ਵਾਲੇ ਦਿਨ ਕਥਿਤ ਸ਼ਰਾਬ ਦੇ ਬਰਾਂਡ ਦੀ ਬੋਤਲ 240 ਰੁਪਏ 'ਚ ਦਿੱਤੀ ਗਈ ਸੀ ਅਤੇ ਹੁਣ ਉਹੀ ਬੋਤਲ 300 ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਰੇਟ 'ਚ ਦਿੱਤੀ ਜਾ ਰਹੀ ਹੈ ਜਿਸ ਕਾਰਣ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ ► ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ, ਬੈਂਕ ਮੂਹਰੇ ਲੱਗੀ ਲੋਕਾਂ ਦੀ ਭੀੜ     

PunjabKesari

ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਹਰੀ ਝੰਡੀ
ਪੰਜਾਬ ਸਰਕਾਰ ਨੇ ਸੂਬੇ 'ਚ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਸੀ। ਸਵੇਰ 9 ਤੋਂ ਦੁਪਿਹਰ 1 ਵਜੇ ਤੱਕ ਠੇਤੇ ਖੋਲ੍ਹੇ ਜਾਣਗੇ। ਸ਼ਰਾਬ ਦੀ ਹੋਮ ਡਿਲੀਵਰੀ ਵੀ ਹੋਵੇਗੀ। ਦੇਸੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਕੋਈ ਵਿਵਸਥਾ ਨਹੀਂ ਰੱਖੀ ਗਈ। ਹੋਮ ਡਿਲੀਵਰੀ ਲਈ 2 ਵਿਅਕਤੀ ਤਾਇਨਾਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਲਈ ਸਬੰਧਿਤ ਵਿਅਕਤੀਆਂ ਨੂੰ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਤੋਂ ਕਰਫਿਊ ਪਾਸ ਲੈਣਾ ਹੋਵੇਗਾ। ਸ਼ਰਾਬ ਦਾ ਪ੍ਰਤੀ ਆਰਡਰ 2 ਲੀਟਰ ਤੋਂ ਜ਼ਿਆਦਾ ਨਹੀਂ ਹੋਵੇਗਾ। ਹੋਮ ਡਿਲੀਵਰੀ ਕਰਨ ਵਾਲੇ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਸ਼ਰਾਬ ਦਾ ਕੈਸ਼ ਮੀਮੋ ਹੋਣਾ ਲਾਜ਼ਮੀ ਹੋਵੇਗਾ। ਇਸ ਕੜੀ 'ਚ ਠੇਕੇ 'ਤੇ ਸ਼ਰਾਬ ਖਰੀਦਣ ਦੌਰਾਨ ਸੋਸ਼ਲ ਡਿਸਟੈਂਸਿੰਗ ਰੱਖਣੀ ਹੋਵੇਗੀ।

ਇਹ ਵੀ ਪੜ੍ਹੋ ► ਕੋਰੋਨਾ ਸੰਕਟ ਦਰਮਿਆਨ ਅੰਮ੍ਰਿਤਸਰ ਤੋਂ ਆਈ ਚੰਗੀ ਖਬਰ

ਦੁਕਾਨਾਂ ਲਈ ਜਾਰੀ ਹੋਈਆਂ ਇਹ ਗਾਈਡਲਾਈਨਜ਼
ਸੋਸ਼ਲ ਡਿਸਟੈਂਸਿੰਗ ਦੀ ਪਾਲਨਾ ਕਰਨਾ ਜ਼ਰੂਰੀ ਹੈ।
ਇਕ ਦੁਕਾਨ ਦੇ ਬਾਹਰ 5 ਤੋਂ ਜ਼ਿਆਦਾ ਗਾਹਕ ਨਹੀਂ ਹੋਣਗੇ।
ਦੁਕਾਨ 'ਚ ਸੈਨੀਟੇਸ਼ਨ ਦੀ ਵਿਵਸਥਾ ਜ਼ਰੂਰ ਹੋਵੇ।
ਰਿਟੇਲ ਦੀਆਂ ਦੁਕਾਨਾਂ ਸਿਰਫ ਕਰਫਿਊ ਢਿੱਲ ਤੱਕ ਖੁਲ੍ਹੀਆਂ ਰਹਿਣਗੀਆਂ।


Anuradha

Content Editor

Related News