ਪੰਜਾਬ ਪੁਲਸ ਦੇ ASI ਦੀ ਵਿਵਾਦਤ ਵੀਡੀਓ ਹੋਈ ਵਾਇਰਲ, SSP ਨੇ ਕੀਤਾ ਸਸਪੈਂਡ

Saturday, Sep 16, 2023 - 12:48 AM (IST)

ਪੰਜਾਬ ਪੁਲਸ ਦੇ ASI ਦੀ ਵਿਵਾਦਤ ਵੀਡੀਓ ਹੋਈ ਵਾਇਰਲ, SSP ਨੇ ਕੀਤਾ ਸਸਪੈਂਡ

ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਰੇਲਵੇ ਸਟੇਸ਼ਨ ਕੋਲ ਇਕ ਪਟਿਆਲਾ ਪੁਲਸ ਦਾ ਏ. ਐੱਸ. ਆਈ. ਇਕ ਬਜ਼ੁਰਗ ਦੀ ਕੁੱਟ-ਮਾਰ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਵਿਅਕਤੀ ਨੂੰ ਉਹ ਪੁਲਸ ਵਾਲਾ ਡਾਂਗ ਮਾਰ ਰਿਹਾ ਹੈ, ਉਹ ਮੀਡੀਆ ਦੇ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ - CM Mann ਨੇ ਸਨਅਤਕਾਰਾਂ ਲਈ ਕਰ 'ਤੇ ਵੱਡੇ ਐਲਾਨ, ਤਾੜੀਆਂ ਨਾਲ ਗੂੰਜ ਉੱਠਿਆ ਪੰਡਾਲ

ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਕੁੱਟ-ਮਾਰ ਕਿਉਂ ਕੀਤੀ ਗਈ, ਇਸ ਬਾਰੇ ਉਸ ਨੂੰ ਕੁੱਝ ਨਹੀਂ ਪਤਾ ਪਰ ਉਸ ਨੇ ਦੱਸਿਆ ਕਿ ਉਸ ਦੀ ਕੁੱਟ-ਮਾਰ ਕਰਨ ਵਾਲਾ ਪੁਲਸ ਵਾਲਾ ਏ. ਐੱਸ. ਆਈ. ਸ਼ਾਮ ਲਾਲ ਹੈ। ਫਿਲਹਾਲ ਉਨ੍ਹਾਂ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ।

PunjabKesari

ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਏ. ਐੱਸ. ਆਈ. ਸ਼ਾਮ ਲਾਲ ਨੂੰ ਸਸਪੈਂਡ ਕਰ ਕੇ ਉਸ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News