ਸੰਤ ਨਗਰ ਦੀ ਵਿਵਾਦਿਤ ਇਮਾਰਤ ਫਿਰ ਸੀਲ: ਨੋਟਿਸ ਵੀ ਚਿਪਕਾਇਆ, ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਕੀਤੀ ਕਾਰਵਾਈ
Tuesday, Sep 01, 2026 - 08:55 AM (IST)
ਜਲੰਧਰ (ਖੁਰਾਣਾ) : ਲਾਡੋਵਾਲੀ ਰੋਡ ’ਤੇ ਸੰਤ ਨਗਰ ਦੇ ਮੋੜ ’ਤੇ ਬਣੀ ਵਿਵਾਦਿਤ ਇਮਾਰਤ ਨੂੰ ਲੈ ਕੇ ਨਗਰ ਨਿਗਮ ਨੇ ਇਕ ਵਾਰ ਫਿਰ ਕਾਰਵਾਈ ਕੀਤੀ ਹੈ। ਬਿਲਡਿੰਗ ਬ੍ਰਾਂਚ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਮਾਰਤ ਨੂੰ ਸੀਲ ਕਰ ਦਿੱਤਾ ਅਤੇ ਮਾਲਕ ਨੂੰ ਨੋਟਿਸ ਜਾਰੀ ਕੀਤਾ। ਇਸ ਇਮਾਰਤ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਮੁਹੱਲਾ ਵਾਸੀਆਂ ਅਤੇ ਮਾਲਕ ਵਿਚਾਲੇ ਵਿਵਾਦ ਚੱਲ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਬਿਨਾਂ ਨਕਸ਼ਾ ਪਾਸ ਕਰਵਾਏ ਬੇਸਮੈਂਟ ਦੀ ਖੋਦਾਈ ਸ਼ੁਰੂ ਕਰ ਦਿੱਤੀ ਗਈ ਅਤੇ ਬਾਅਦ ਵਿਚ ਕਈ ਮੰਜ਼ਿਲਾਂ ਦੀ ਇਮਾਰਤ ਬਣਾ ਦਿੱਤੀ ਗਈ।
ਇਹ ਵੀ ਪੜ੍ਹੋ : ਨਗਰ ਨਿਗਮ ਨੇ ਕਾਰਾਬਾਰਾ ਰੋਡ 'ਤੇ ਛੇ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਇਸ ਇਮਾਰਤ ’ਤੇ ਦੋ ਵਾਰ ਡਿੱਚ ਮਸ਼ੀਨ ਚੱਲ ਚੁੱਕੀ ਹੈ ਅਤੇ ਚਾਰ ਵਾਰ ਇਸ ਨੂੰ ਸੀਲ ਕੀਤਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕਥਿਤ ਤੌਰ ’ਤੇ ਕੰਮ ਚੱਲਦਾ ਰਿਹਾ। ਮੁਹੱਲਾ ਵਾਸੀ ਲਗਾਤਾਰ ਨਿਗਮ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕਰ ਰਹੇ ਸਨ। ਸ਼ਿਕਾਇਤਾਂ ਤੋਂ ਬਾਅਦ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਇਮਾਰਤ ਨੂੰ ਫਿਰ ਸੀਲ ਕੀਤਾ ਗਿਆ ਹੈ। ਨਾਲ ਹੀ ਮਾਲਕ ਖ਼ਿਲਾਫ਼ ਪੁਲਸ ਕੇਸ ਦਰਜ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
