ਲੜਾਈ-ਝਗੜੇ ਦੇ ਦੋਸ਼ੀ ਜੇਲ ਭੇਜੇ
Friday, Oct 06, 2017 - 01:47 AM (IST)

ਹੁਸ਼ਿਆਰਪੁਰ, (ਅਸ਼ਵਨੀ)- ਗੜ੍ਹਸ਼ੰਕਰ ਪੁਲਸ ਨੇ ਝਗੜੇ ਦੇ ਸਬੰਧ 'ਚ 16 ਸਤੰਬਰ ਨੂੰ ਧਾਰਾ 308, 325, 323, 34 ਤਹਿਤ ਦਰਜ ਕੇਸ ਵਿਚ ਇਕ ਦੋਸ਼ੀ ਰਾਜ ਕੁਮਾਰ ਉਰਫ ਰਾਜਾ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਸਦਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ 2 ਦੋਸ਼ੀਆਂ ਅਸ਼ੋਕ ਕੁਮਾਰ ਪੁੱਤਰ ਚੰਨਣ ਰਾਮ ਤੇ ਨੀਰਜ ਕੁਮਾਰ ਪੁੱਤਰ ਗੁਰਜੀਤ ਰਾਮ ਦੋਵੇਂ ਵਾਸੀ ਸਦਰਪੁਰ ਨੇ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ।
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਚੌਕੀ ਬੀਣੇਵਾਲ ਦੇ ਇੰਚਾਰਜ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਦੇ ਆਦੇਸ਼ਾਂ 'ਤੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਗੜ੍ਹੀ ਮੱਟੋਂ ਦੇ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਮਹਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਸੀ।