ਹੈਰੋਇਨ ਦਾ ਸੇਵਨ ਕਰਦੇ 2 ਕਾਬੂ

11/07/2017 11:43:24 PM

ਧਾਰੀਵਾਲ,  (ਖੋਸਲਾ, ਬਲਬੀਰ)-  ਧਾਰੀਵਾਲ ਪੁਲਸ ਦੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਪ੍ਰਲਾਦ ਸਿੰਘ ਪੁਲਸ ਪਾਰਟੀ ਨਾਲ ਜਦੋਂ ਸਥਾਨਕ ਨਹਿਰ ਕਿਨਾਰੇ ਗਸ਼ਤ ਕਰ ਰਹੇ ਸੀ ਤਾਂ 2 ਨੌਜਵਾਨਾਂ ਨੂੰ ਹੈਰੋਇਨ ਦਾ ਸੇਵਨ ਕਰਦੇ ਹੋਏ ਮੌਕੇ 'ਤੇ ਕਾਬੂ ਕਰ ਲਿਆ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਆਪਣੀ ਪਛਾਣ ਸੂਰਜ ਵਾਸੀ ਧਾਰੀਵਾਲ ਅਤੇ ਰਵਿੰਦਰ ਸਿੰਘ ਵਾਸੀ ਪਿੰਡ ਲੇਹਲ ਵਜੋਂ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਕੋਲੋਂ ਸਿਲਵਰ ਪੇਪਰ ਅਤੇ ਹੋਰ ਸਾਮਾਨ ਬਰਾਮਦ ਕਰਦੇ ਹੋਏ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।


Related News