ਹੈਰੋਇਨ ਸਣੇ ਕਾਬੂ

Sunday, Jan 21, 2018 - 01:50 AM (IST)

ਹੈਰੋਇਨ ਸਣੇ ਕਾਬੂ

ਪਠਾਨਕੋਟ,   (ਸ਼ਾਰਦਾ)-  ਐੱਸ. ਟੀ. ਐੱਫ. ਦੀ ਟੀਮ ਦੇ ਇੰਚਾਰਜ ਭਾਰਤ ਭੂਸ਼ਣ ਨੇ ਕਾਨਵਾਂ ਅੱਡੇ ਨੇੜੇ ਲਾਏ ਨਾਕੇ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਡੀ. ਐੱਸ. ਪੀ. ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੈਮੁਅਲ ਮਸੀਹ ਉਰਫ਼ ਜਾਲੂ ਪੁੱਤਰ ਨਾਜ਼ੀਰ ਮਸੀਹ ਵਾਸੀ ਪਿੰਡ ਆਦੀਆ (ਦੋਰਾਂਗਲਾ) ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕਾਨਵਾਂ ਅੱਡੇ 'ਤੇ ਉਕਤ ਮੁਲਜ਼ਮ, ਜੋ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਦਾ ਹੈ, ਖੜ੍ਹਾ ਹੈ, ਜਿਸ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਇੰਸਪੈਕਟਰ ਭਾਰਤ ਭੂਸ਼ਣ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ।


Related News