ਨਸ਼ੇ ਵਾਲੇ ਪਾਊਡਰ ਸਮੇਤ ਔਰਤ ਕਾਬੂ

Tuesday, Jul 03, 2018 - 05:58 AM (IST)

ਨਸ਼ੇ ਵਾਲੇ ਪਾਊਡਰ ਸਮੇਤ ਔਰਤ ਕਾਬੂ

ਬੱਧਨੀ ਕਲਾਂ, (ਬੱਬੀ)- ਬੱਧਨੀ ਕਲਾਂ ਦੇ ਰਾਉਕੇ ਰੋਡ ਸਥਿਤ ਵੱਡਾ ਵੇਹਡ਼ਾ ਦੀ ਰਹਿਣ ਵਾਲੀ ਇਕ ਮਹਿਲਾ ਨੂੰ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਸਹਾਇਕ ਥਾਣੇਦਾਰ ਮੰਗਲ ਸਿੰਘ ਪੁਲਸ ਪਾਰਟੀ ਸਮੇਤ ਬੱਧਨੀ ਕਲਾਂ ਤੋਂ ਰਾਉਕੇ ਕਲਾਂ ਅਤੇ ਰਣੀਆਂ ਆਦਿ ਪਿੰਡਾਂ ਵੱਲ ਗਸ਼ਤ ’ਤੇ ਜਾ ਰਹੇ ਸਨ ਕਿ ਰਾਉਕੇ ਰੋਡ ਸਥਿਤ ਡਰੇਣ ਪੁਲ ਕੋਲ ਸਾਹਮਣੇ ਤੋਂ  ਅੌਰਤ ਦਿਖਾਈ ਦਿੱਤੀ ਜੋ ਪੁਲਸ ਪਾਰਟੀ ਨੂੰ ਦੇਖ ਕਿ ਇਕਦਮ ਘਬਰਾ ਗਈ, ਜਿਸ ’ਤੇ ਪੁਲਸ ਪਾਰਟੀ ਨੂੰ ਉਸ ’ਤੇ ਸ਼ੱਕ ਹੋ ਗਿਆ । ਉਸ ਕੋਲੋਂ ਪਲਾਸਟਿਕ ਲਿਫਾਫੇ ’ਚ ਲਪੇਟਿਅਾਂ 75 ਗ੍ਰਾਮ ਨਸ਼ੇ ਵਾਲਾ ਪਾਉਡਰ ਬਰਾਮਦ ਹੋਇਆ, ਜਿਸ ’ਤੇ ਉਕਤ ਮਹਿਲਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ, ਮਹਿਲਾ ਦੀ ਪਛਾਣ ਅਮਨਦੀਪ ਕੌਰ ਪਤਨੀ ਜਗਜੀਤ ਸਿੰਘ ਮਜ੍ਹਬੀ ਸਿੱਖ ਵਾਸੀ ਰਾਉਕੇ ਰੋਡ ਬੱਧਨੀ ਕਲਾਂ ਵਜੋਂ ਹੋਈ ਹੈ।
 


Related News