ਭੁੱਕੀ ਸਣੇ 2 ਕਾਬੂ
Saturday, Aug 12, 2017 - 03:25 AM (IST)

ਅਬੋਹਰ, (ਸੁਨੀਲ)- ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਬੀਤੀ ਰਾਤ ਦੋ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਦੌਰਾਨ ਦੋ ਲੋਕਾਂ ਨੂੰ ਭੁੱਕੀ ਸਣੇ ਕਾਬੂ ਕੀਤਾ ਹੈ।ਜਾਣਕਾਰੀ ਮੁਤਾਬਿਕ ਸਹਾਇਕ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਬੀਤੀ ਸ਼ਾਮ ਸੱਪਾਂਵਾਲੀ ਦੇ ਨੇੜੇ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲ ਮੌਜੂਦ ਗੱਟੇ 'ਚੋਂ 7 ਕਿਲੋ ਭੁੱਕੀ ਬਰਾਮਦ ਹੋਈ। ਵਿਅਕਤੀ ਦੀ ਪਛਾਣ ਸੁਖਜਿੰਦਰ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਮਲੋਟ ਦੇ ਰੂਪ 'ਚ ਹੋਈ ਹੈ। ਇਸੇ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਰਮੇਸ਼ ਚੰਦਰ ਨੇ ਦੀਵਾਨਖੇੜਾ ਦੇ ਨੇੜੇ ਗਸ਼ਤ ਦੌਰਾਨ ਪਿੰਡ ਘੜਿਆਣਾ, ਜ਼ਿਲਾ ਫਾਜ਼ਿਲਕਾ ਵਾਸੀ ਨਾਇਬ ਸਿੰਘ ਪੁੱਤਰ ਜੀਤ ਸਿੰਘ ਨੂੰ 2 ਕਿਲੋ ਭੁੱਕੀ ਸਣੇ ਕਾਬੂ ਕੀਤਾ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।