ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੇ ਪਾਊਡਰ ਸਣੇ 4 ਕਾਬੂ

Wednesday, Oct 04, 2017 - 07:45 AM (IST)

ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੇ ਪਾਊਡਰ ਸਣੇ 4 ਕਾਬੂ

ਜਲੰਧਰ/ਲਾਂਬੜਾ, (ਪ੍ਰੀਤ, ਵਰਿੰਦਰ)— ਥਾਣਾ ਲਾਂਬੜਾ ਦੀ ਪੁਲਸ ਨੇ ਨਾਜਾਇਜ਼ ਸ਼ਰਾਬ, ਹੈਰੋਇਨ ਤੇ ਨਸ਼ੀਲੇ ਪਾਊਡਰ ਸਣੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਪੁਸ਼ਪਬਾਲੀ ਦੀ ਅਗਵਾਈ ਹੇਠ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਸ਼ਰਾਬ ਸਮੱਗਲਰ ਸ਼ਿਵ ਕੁਮਾਰ ਉਰਫ ਸੋਨੂੰ ਪੁੱਤਰ ਬਨਾਰਸੀਦਾਸ ਵਾਸੀ ਜਿੰਦਾ ਪਿੰਡ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਦੀ ਕਾਰ 'ਚੋਂ 6 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਕਾਰ 'ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਉਹ ਨਾਜਾਇਜ਼ ਸ਼ਰਾਬ ਕਪੂਰਥਲਾ ਤੇ ਹੋਰਨਾਂ ਇਲਾਕਿਆਂ ਤੋਂ ਲਿਆ ਕੇ ਜਲੰਧਰ 'ਚ ਵੇਚਦਾ ਸੀ। ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਰਾਬ ਸਮੱਗਲਰ ਦੀਪੂ ਲਈ ਕੰਮ ਕਰਦਾ ਹੈ। ਦੀਪੂ ਉਸ ਨੂੰ ਸ਼ਰਾਬ ਦੀ ਢੁਆਈ ਲਈ 500 ਰੁਪਏ ਹਰੇਕ ਚੱਕਰ ਦਾ ਦਿੰਦਾ ਹੈ।  ਇਸੇ ਤਰ੍ਹਾਂ ਪੁਲਸ ਟੀਮ ਨੇ ਨਾਹਲਾਂ ਪਿੰਡ ਨੇੜੇ ਮੋਟਰਸਾਈਕਲ ਸਵਾਰ ਹਰਜਿੰਦਰ ਕੁਮਾਰ ਉਰਫ ਜੱਗਾ ਪੁੱਤਰ ਰਾਜ ਕੁਮਾਰ ਵਾਸੀ ਕੱਚਾ ਕੋਟ, ਬਸਤੀ ਬਾਵਾ ਖੇਲ ਨੂੰ ਗ੍ਰਿਫਤਾਰ ਕਰ ਕੇ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਡੀ. ਐੱਸ. ਪੀ. ਰਾਏ ਨੇ ਦੱਸਿਆ ਕਿ ਮੁਲਜ਼ਮ ਖੁਦ ਵੀ ਨਸ਼ਾ ਕਰਦਾ ਹੈ ਤੇ ਪਰਚੂਨ 'ਚ ਵੀ ਵੇਚਦਾ ਹੈ। ਹਰਜਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਹ ਪ੍ਰਿੰਸ ਵਾਸੀ ਬਸਤੀ ਬਾਵਾ ਖੇਲ ਤੋਂ 3 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈਰੋਇਨ ਖਰੀਦ ਕੇ ਆਪਣੇ ਗਾਹਕਾਂ 'ਚ 5 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਵੇਚਦਾ ਹੈ। 
ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਟੀਮ ਨੇ ਪਿੰਡ ਨਿੱਝਰਾਂ ਦੇ ਨੇੜਿਓਂ ਸ਼ਸ਼ੀ ਕੁਮਾਰ ਪੁਤਰ ਜੋਗਿੰਦਰ ਪਾਲ ਵਾਸੀ ਖਾਂਬੜਾ ਨੂੰ ਗ੍ਰਿਫਤਾਰ ਕਰ ਕੇ 21 ਗ੍ਰਾਮ ਨਸ਼ੀਲਾ ਪਾਊਡਰ ਤੇ ਬਲਜੀਤ ਕੁਮਾਰ ਉਰਫ ਬਿੰਦਾ ਪੁੱਤਰ ਬਾਲਮੁਕੰਦ ਵਾਸੀ ਖਾਂਬੜਾ ਨੂੰ ਗ੍ਰਿਫਤਾਰ ਕਰ ਕੇ 23 ਗ੍ਰਾਮ ਨਸ਼ੀਲਾ ਪਾਊਡਰ ਜ਼ਬਤ ਕੀਤਾ। ਮੁਲਜ਼ਮਾਂ ਨੇ ਪੁੱਛਗਿੱਛ 'ਚ ਪੁਲਸ ਨੂੰ ਦੱਸਿਆ ਕਿ ਉਹ ਪਿੰਦਰ ਵਾਸੀ ਖੇੜਾ ਤੋਂ ਨਸ਼ੀਲਾ ਪਾਊਡਰ ਲਿਆ ਕੇ ਵੇਚਦੇ ਹਨ। ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ।


Related News