ਨਸ਼ੀਲੇ ਪਾਊਡਰ ਸਣੇ 2 ਕਾਬੂ
Thursday, Aug 24, 2017 - 12:05 AM (IST)
ਬਟਾਲਾ, (ਬੇਰੀ)- ਥਾਣਾ ਕਾਦੀਆਂ ਪੁਲਸ ਵੱਲੋਂ ਨਸ਼ੀਲੇ ਪਾਊਡਰ ਅਤੇ ਨਸ਼ੀਲੇ ਪਦਾਰਥਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।
ਏ. ਐੱਸ. ਆਈ. ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸ਼ਰਾਰਤੀ ਅਨਸਰਾਂ ਦੀ ਤਲਾਸ਼ ਵਿਚ ਹਰਚੋਵਾਲ ਰੋਡ ਤੋਂ ਬਿਜਲੀ ਚੌਕ, ਕਾਹਲਵਾਂ ਵੱਲ ਜਾ ਰਹੇ ਸੀ ਕਿ ਗੁਪਤਚਰ ਵੱਲੋਂ ਦਿੱਤੀ ਗਈ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਕਾਹਲਵਾਂ ਦੇ ਸ਼ਮਸ਼ਾਨਘਾਟ ਵਿਚ ਛਾਪਾ ਮਾਰਿਆ ਤਾਂ ਉਥੋਂ ਨੀਟੂ ਮਸੀਹ ਉਰਫ ਚਿੜੀ ਪੁੱਤਰ ਬੀਰਾ ਮਸੀਹ ਵਾਸੀ ਕਾਹਲਵਾਂ ਤੋਂ ਭੂਰੇ ਰੰਗ ਦਾ 2 ਗ੍ਰਾਮ ਨਸ਼ੀਲਾ ਪਦਾਰਥ ਅਤੇ ਗੁਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਚਰਨਧੂੜ ਸਿੰਘ ਵਾਸੀ ਪਿੰਡ ਭਾਮੜੀ ਕੋਲੋਂ ਨਸ਼ੀਲਾ ਪਦਾਰਥ 240 ਮਿਲੀਗ੍ਰਾਮ ਬਰਾਮਦ ਕੀਤਾ। ਏ. ਐੱਸ. ਆਈ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤ ਦੋਵਾਂ ਵਿਅਕਤੀਆਂ ਨੂੰ ਪੁਲਸ ਕਰਮਚਾਰੀਆਂ ਨੇ ਗ੍ਰਿਫਤਾਰ ਕਰਦੇ ਹੋਏ ਇਨ੍ਹਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
