5 ਕਿਲੋ ਚੂਰਾ-ਪੋਸਤ ਸਣੇ ਔਰਤ ਕਾਬੂ

Sunday, Jul 02, 2017 - 11:00 AM (IST)

5 ਕਿਲੋ ਚੂਰਾ-ਪੋਸਤ ਸਣੇ ਔਰਤ ਕਾਬੂ


ਗਿੱਦੜਬਾਹਾ, 1 ਜੁਲਾਈ (ਕੁਲਭੂਸ਼ਨ)-ਪੁਲਸ ਨੇ ਗਸ਼ਤ ਦੇ ਦੌਰਾਨ 5 ਕਿਲੋ ਚੂਰਾ-ਪੋਸਤ ਸਮੇਤ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਗਸ਼ਤ ਦੇ ਦੌਰਾਨ ਏ. ਐੱਸ. ਆਈ. ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਗਿੱਦੜਬਾਹਾ-ਲੰਬੀ ਰੋਡ 'ਤੇ ਭੱਠਿਆਂ ਦੇ ਨਜ਼ਦੀਕ ਪੁੱਜੇ ਤਾਂ ਸਾਹਮਣੇ ਸੜਕ 'ਤੇ ਪਲਾਸਟਿਕ ਦਾ ਥੈਲਾ ਹੱਥ ਵਿਚ ਫੜੀ ਇਕ ਔਰਤ ਖੜ੍ਹੀ ਸੀ, ਜੋ ਪੁਲਸ ਨੂੰ ਦੇਖ ਕੇ ਵਾਪਸ ਮੁੜਨ ਲੱਗੀ ਤਾਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕਿਆ ਅਤੇ ਮਹਿਲਾ ਕਾਂਸਟੇਬਲ ਲਵਪ੍ਰੀਤ ਕੌਰ ਨੇ ਜਦੋਂ ਉਕਤ ਔਰਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 5 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। 
ਫੜੀ ਗਈ ਔਰਤ ਦੀ ਪਛਾਣ ਰਾਣੀ ਕੌਰ ਪਤਨੀ ਜੱਸੀ ਸਿੰਘ ਵਾਸੀ ਕਿਲੀ ਨਿਹਾਲ ਸਿੰਘ ਵਾਲਾ ਹਾਲ ਆਬਾਦ ਪਿੰਡ ਭੀਸੀਆਣਾ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।


Related News