ਨਸ਼ੀਲੇ ਪਦਾਰਥ ਸਮੇਤ 1 ਕਾਬੂ
Saturday, Nov 25, 2017 - 06:54 AM (IST)

ਅਲਾਵਲਪੁਰ, (ਬੰਗੜ)- ਥਾਣਾ ਆਦਮਪੁਰ ਅਧੀਨ ਪੁਲਸ ਚੌਕੀ ਅਲਾਵਲਪੁਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ. ਐੱਸ. ਆਈ. ਜੰਗ ਬਹਾਦੁਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਅਲਾਵਲਪੁਰ ਬਿਆਸ ਪਿੰਡ ਰੋਡ 'ਤੇ ਸ਼ਮਸ਼ਾਨਘਾਟ ਨਜ਼ਦੀਕ ਪਹੁੰਦੇ ਤਾਂ ਇਕ ਸ਼ੱਕੀ ਵਿਅਕਤੀ ਨੂੰ ਸਾਈਕਲ 'ਤੇ ਆਉਂਦੇ ਨੂੰ ਰੋਕ ਦੇ ਸ਼ੱਕ ਦੇ ਆਧਾਰ 'ਤੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 24 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਪ੍ਰਕਾਸ਼ ਗੁਪਤਾ ਉਰਫ ਛੋਟੇ ਲਾਲ ਪੁੱਤਰ ਗੁਪਾਲ ਸਾਹਿਬ ਵਾਸੀ ਰਾਮਗੜ੍ਹ ਬਾਹਰੀਆ ਜ਼ਿਲਾ ਬਲੀਆ ਯੂ. ਪੀ. ਹਾਲ ਵਾਸੀ ਜਵਾਹਰ ਨਗਰ ਆਦਮਪੁਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।