ਨਸ਼ੀਲੀਆਂ ਗੋਲੀਆਂ, ਪਿਸਟਲ ਤੇ ਰੌਂਦ ਸਣੇ ਕਾਬੂ
Saturday, Aug 19, 2017 - 01:41 AM (IST)
ਫਾਜ਼ਿਲਕਾ, (ਜ. ਬ.)— ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਬੱਸ ਸਟੈਂਡ ਪਿੰਡ ਚੁਵਾੜਿਆਂ ਵਾਲੀ ਦੇ ਨੇੜੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ, ਇਕ ਪਿਸਟਲ ਅਤੇ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸਵਰਨ ਸਿੰਘ ਸੀ. ਆਈ. ਏ. ਸਟਾਫ਼ ਫਾਜ਼ਿਲਕਾ ਨੇ 17 ਅਗਸਤ ਨੂੰ ਪਿੰਡ ਚੁਵਾੜਿਆਂ ਵਾਲੀ ਦੇ ਬੱਸ ਸਟੈਂਡ ਨੇੜੇ ਜਦੋਂ ਗੁਰਮੀਤ ਸਿੰਘ ਵਾਸੀ ਪਿੰਡ ਪਾਕਾਂ ਨੂੰ ਸ਼ੱਕ ਦੇ ਆਧਾਰ 'ਤੇ ਚੈੱਕ ਕੀਤਾ ਤਾਂ ਉਸਦੇ ਕੋਲੋਂ 80 ਨਸ਼ੀਲੀਆਂ ਗੋਲੀਆਂ, 315 ਬੋਰ ਪਿਸਟਲ ਅਤੇ 4 ਰੌਂਦ ਬਰਾਮਦ ਹੋਏ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
