ਨਸ਼ੀਲੇ ਪਾਊਡਰ ਤੇ ਨਾਜਾਇਜ਼ ਸ਼ਰਾਬ ਸਣੇ 2 ਕਾਬੂ

Monday, Jun 12, 2017 - 02:50 AM (IST)

ਨਸ਼ੀਲੇ ਪਾਊਡਰ ਤੇ ਨਾਜਾਇਜ਼ ਸ਼ਰਾਬ ਸਣੇ 2 ਕਾਬੂ

ਮੋਗਾ, (ਆਜ਼ਾਦ)-  ਥਾਣਾ ਅਜੀਤਵਾਲ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਾਊਡਰ ਸਣੇ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਹੌਲਦਾਰ ਲਛਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੂਹੜਚੱਕ ਦੇ ਕੋਲ ਗਸ਼ਤ ਦੌਰਾਨ ਸੁਖਦਰਸ਼ਨ ਸਿੰਘ ਨਿਵਾਸੀ ਪਿੰਡ ਡੱਲਾ ਹਾਲ ਆਬਾਦ ਬਹਾਦਰ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਸਮੱਗਲਰ  ਖਿਲਾਫ ਥਾਣਾ ਅਜੀਤਵਾਲ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।  ਉਧਰ, ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਜੀਤਵਾਲ ਕੋਲ ਗਸ਼ਤ ਦੌਰਾਨ ਹਰਦੇਵ ਸਿੰਘ ਉਰਫ ਕਿੰਦਾ ਨਿਵਾਸੀ ਚੂਹੜਚੱਕ ਨੂੰ ਕਾਬੂ ਕਰ ਕੇ ਉਸ ਕੋਲੋਂ 80 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ, ਜਿਸ ਖਿਲਾਫ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕਰ ਲਿਆ ਹੈ।


Related News