ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
Wednesday, Aug 02, 2017 - 12:18 AM (IST)
ਪਠਾਨਕੋਟ, (ਸ਼ਾਰਦਾ)- ਥਾਣਾ ਸ਼ਾਹਪੁਰਕੰਢੀ ਪੁਲਸ ਵੱਲੋਂ ਇਕ ਵਿਅਕਤੀ ਕੋਲੋਂ ਨਾਕੇ ਦੌਰਾਨ 4 ਬੋਤਲਾਂ ਰੰਮ ਦੀਆਂ ਬਰਾਮਦ ਕੀਤੀਆਂ ਗਈਆਂ।
ਥਾਣੇ ਦੇ ਏ. ਐੱਸ. ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਬਘਾਰ ਚੌਕ 'ਚ ਪੁਲਸ ਵੱਲੋਂ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਵਿਅਕਤੀ, ਜਿਸ ਨੇ ਪਿੱਠੂ ਬੈਗ ਪਾਇਆ ਸੀ, ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 3 ਬੋਤਲਾਂ ਚੀਅਰ ਥ੍ਰੀ ਐਕਸ ਰੰਮ ਅਤੇ 1 ਬੋਤਲ ਓਲਡ ਫੌਕਸ ਰੰਮ ਦੀਆਂ ਮਿਲੀਆਂ। ਫੜੇ ਗਏ ਵਿਅਕਤੀ ਦੀ ਪਛਾਣ ਪ੍ਰਵੀਨ ਸਿੰਘ ਉਰਫ ਲਾਡੀ ਵਾਸੀ ਮੁਲਾਖਤ ਬੁੰਗਲ, ਪਠਾਨਕੋਟ ਦੇ ਰੂਪ 'ਚ ਹੋਈ। ਉਕਤ ਮੁਲਜ਼ਮ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
