ਸ੍ਰੀ ਚਮਕੌਰ ਸਾਹਿਬ ’ਚ ਚਰਨਜੀਤ ਚੰਨੀ ਨੂੰ ਮਿਲੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ

Friday, Feb 18, 2022 - 08:09 PM (IST)

ਸ੍ਰੀ ਚਮਕੌਰ ਸਾਹਿਬ ’ਚ ਚਰਨਜੀਤ ਚੰਨੀ ਨੂੰ ਮਿਲੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ

ਸ੍ਰੀ ਚਮਕੌਰ ਸਾਹਿਬ (ਵੈੱਬ ਡੈਸਕ) : ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਸ੍ਰੀ ਚਮਕੌਰ ਸਾਹਿਬ 51 ਨੰਬਰ ਹਲਕਾ ਹੈ। ਇਹ ਐੱਸ. ਸੀ. ਹਲਕਾ ਹੈ। ਇਥੇ ਹੋਈਆਂ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ 2 ਵਾਰ ਅਕਾਲੀ ਦਲ, 2 ਵਾਰ ਕਾਂਗਰਸ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।

1997
ਸਾਲ 1997 ਦੌਰਾਨ ਇਸ ਸੀਟ 'ਤੇ ਅਕਾਲੀ ਦਲ ਦਾ ਕਬਜ਼ਾ ਰਿਹਾ। ਅਕਾਲੀ ਉਮੀਦਵਾਰ ਸਤਵੰਤ ਕੌਰ ਨੇ 40349 ਵੋਟਾਂ ਹਾਸਲ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਲੀ ਦਲ (ਮ) ਦੇ ਭਾਗ ਸਿੰਘ (14205 ਵੋਟਾਂ) ਨੂੰ 26144 ਵੋਟਾਂ ਦੇ ਫ਼ਰਕ ਨਾਲ ਹਰਾਇਆ।

2002
ਸਾਲ 2002 ਦੌਰਾਨ ਵੀ ਅਕਾਲੀ ਦਲ ਦੀ ਜਿੱਤ ਇਸ ਸੀਟ 'ਤੇ ਬਰਕਰਾਰ ਰਹੀ। ਅਕਾਲੀ ਉਮੀਦਵਾਰ ਸਤਵੰਤ ਸਿੰਘ ਨੇ 33511 ਵੋਟਾਂ ਹਾਸਲ ਕਰਦੇ ਹੋਏ ਕਾਂਗਰਸ ਦੇ ਭਾਗ ਸਿੰਘ (24413 ਵੋਟਾਂ) ਨੂੰ 9098 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2007
ਸਾਲ 2007 ਦੌਰਾਨ ਇਸ ਸੀਟ 'ਤੇ ਆਜ਼ਾਦ ਤੌਰ 'ਤੇ ਲੜਨ ਵਾਲੇ ਚਰਨਜੀਤ ਸਿੰਘ ਚੰਨੀ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 37946 ਵੋਟਾਂ ਹਾਸਲ ਕਰਦੇ ਹੋਏ ਅਕਾਲੀ ਦਲ ਦੀ ਸਤਵੰਤ ਕੌਰ (36188 ਵੋਟਾਂ) ਨੂੰ 1758 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2012
ਸਾਲ 2012 ਦੌਰਾਨ ਕਾਂਗਰਸ ਪਾਰਟੀ ਵੱਲੋਂ ਚੋਣਾਂ ਲੜਨ ਵਾਲੇ ਚਰਨਜੀਤ ਸਿੰਘ ਚੰਨੀ (ਮੌਜੂਦਾ ਮੁੱਖ ਮੰਤਰੀ) ਨੇ 54640 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੀ ਜਗਮੀਤ ਕੌਰ (50981 ਵੋਟਾਂ) ਨੂੰ 3659 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2017
ਸਾਲ 2017 ਦੌਰਾਨ ਮੁੜ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ 48752 ਨੇ ਜਿੱਤ ਹਾਸਲ ਕਰਦਿਆਂ 61060 ਵੋਟਾਂ ਹਾਸਲ ਕੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ (12308 ਵੋਟਾਂ) ਨੂੰ ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

 


ਇਸ ਵਾਰ ਇਸ ਸੀਟ 'ਤੇ ਕਾਂਗਰਸ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਹਰਮੋਹਨ ਸਿੰਘ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਡਾ. ਚਰਨਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।

ਇਸ ਸੀਟ 'ਤੇ ਵੋਟਰਾਂ ਦੀ ਕੁੱਲ ਗਿਣਤੀ 197330 ਹੈ, ਜਿਨ੍ਹਾਂ 'ਚ 92646 ਪੁਰਸ਼, 104683 ਔਰਤਾਂ ਅਤੇ 1 ਥਰਡ ਜੈਂਡਰ ਹੈ।


author

Manoj

Content Editor

Related News