ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਦੇ ਐਲਾਨ ’ਤੇ ਟਿਕੀਆਂ ਨੇ ਸਭ ਦੀਆਂ ਨਜ਼ਰਾਂ
Saturday, Jan 15, 2022 - 01:57 PM (IST)
ਮਾਛੀਵਾੜਾ ਸਾਹਿਬ (ਟੱਕਰ) - ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ, ‘ਆਪ’, ਸੰਯੁਕਤ ਸਮਾਜ ਮੋਰਚਾ ਨੇ ਤਾਂ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ ਪਰ ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਵੱਲ ਟਿਕੀਆਂ ਹਨ ਕਿ ਉਹ ਇੱਥੋਂ ਕਿਸ ਨੂੰ ਟਿਕਟ ਨਾਲ ਨਿਵਾਜ਼ਦੇ ਹਨ। ਹਲਕਾ ਸਮਰਾਲਾ ਤੋਂ 5 ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਅਤੇ 4 ਵਾਰ ਚੋਣ ਜਿੱਤ ਕੇ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਨੇ ਇਸ ਵਾਰ ਆਪਣੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਲਈ ਹੈ, ਜੋ ਇੱਥੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਚੋਣ ਪ੍ਰਚਾਰ ’ਚ ਚਮਕਿਆ ਸ਼ਾਲ ਦਾ ਸਟਾਇਲ, ਕੁੜਤੇ-ਪਜਾਮੇ ਨਾਲ ਮੈਚਿੰਗ ਸ਼ਾਲ ਲੈਣ ’ਚ ਸਿੱਧੂ ਸਭ ਤੋਂ ਅੱਗੇ (ਤਸਵੀਰਾਂ)
ਬੇਸ਼ੱਕ ਸਿਆਸੀ ਗਲਿਆਰਿਆਂ ਵਿਚ ਚਰਚਾ ਇਹ ਹੈ ਕਿ ਕਰਨਵੀਰ ਢਿੱਲੋਂ ਦੀ ਟਿਕਟ ਪੱਕੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਫੈਲੀਆਂ ਅਫ਼ਵਾਹਾਂ ਕਾਰਨ ਲੋਕਾਂ ਦੇ ਮਨ ਵਿਚ ਕਈ ਸ਼ੰਕੇ ਹਨ, ਜੋ ਕਾਂਗਰਸ ਹਾਈਕਮਾਂਡ ਵਲੋਂ ਇਸ ਹਲਕੇ ਤੋਂ ਉਮੀਦਵਾਰ ਦੇ ਐਲਾਨ ਤੋਂ ਬਾਅਦ ਦੂਰ ਹੋ ਸਕਣਗੇ। ਵਿਧਾਇਕ ਅਮਰੀਕ ਢਿੱਲੋਂ ਦੀ 4 ਵਾਰ ਜਿੱਤ ਅਤੇ ਕਾਰਗੁਜ਼ਾਰੀ ਨੂੰ ਦੇਖਦਿਆਂ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਢਿੱਲੋਂ ਪਰਿਵਾਰ ਦੇ ਸਿਆਸੀ ਵਾਰਿਸ ਕਰਨਵੀਰ ਸਿੰਘ ਢਿੱਲੋਂ ਨੂੰ ਥਾਪੜਾ ਦੇ ਚੁੱਕੇ ਹਨ ਪਰ ਹਲਕਾ ਸਮਰਾਲਾ ਤੋਂ ਇਸ ਵਾਰ ਕੁੱਲ 6 ਆਗੂਆਂ ਨੇ ਟਿਕਟ ਦੀ ਮੰਗ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਵਾਰਦਾਤ: 2 ਮਹੀਨੇ ਪਹਿਲਾਂ ਵਿਆਹੀ ਕੁੜੀ ਦਾ ਸਹੁਰੇ ਪਰਿਵਾਰ ਵਲੋਂ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਂਡ ਕੋਲੋਂ ਹਲਕਾ ਸਮਰਾਲਾ ਤੋਂ ਟਿਕਟ ਮੰਗਣ ਵਾਲਿਆਂ ਵਿਚ ਅਮਰੀਕ ਸਿੰਘ ਢਿੱਲੋਂ, ਉਨ੍ਹਾਂ ਦਾ ਪੋਤਰਾ ਕਰਨਵੀਰ ਸਿੰਘ ਢਿੱਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਨਜ਼ਦੀਕੀ ਗੁਰਮੁਖ ਸਿੰਘ ਚਾਹਲ ਅਤੇ ਮਾਛੀਵਾੜਾ ਇਲਾਕੇ ਦਾ ਇੱਕ ਸਿਆਸੀ ਆਗੂ, ਜੋ ਢਿੱਲੋਂ ਪਰਿਵਾਰ ਤੋਂ ਨਾਰਾਜ਼ ਚੱਲਿਆ ਆ ਰਿਹਾ ਹੈ, ਉਸਦੇ ਟਿਕਟ ਮੰਗੇ ਜਾਣ ਦੇ ਚਰਚੇ ਹਨ। ਬੇਸ਼ੱਕ ਕਾਂਗਰਸ ਹਾਈਕਮਾਂਡ ਦੇ ਅਬਜ਼ਰਵਰ ਨੇ ਹਲਕਾ ਸਮਰਾਲਾ ਦੇ ਕਾਂਗਰਸੀ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਤਾਂ ਉਸ ਵਿਚ ਪਹਿਲੀ ਪਸੰਦ ਕਰਨਵੀਰ ਸਿੰਘ ਢਿੱਲੋਂ ਦੱਸਿਆ ਗਿਆ ਹੈ। ਦੂਜੇ ਨੰਬਰ ’ਤੇ ਤੇਜਿੰਦਰ ਸਿੰਘ ਕੂੰਨਰ ਨੂੰ ਵੀ ਮਜ਼ਬੂਤ ਦਾਅਵੇਦਾਰ ਦੱਸਿਆ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ
ਕਾਂਗਰਸੀ ਆਗੂ ਤੇਜਿੰਦਰ ਸਿੰਘ ਕੂੰਨਰ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਦੇ ਮਾਮਾ ਹਨ ਅਤੇ ਕਾਂਗਰਸ ਹਾਈਕਮਾਂਡ ਕੋਲ ਇਹ ਆਗੂ ਕੂੰਨਰ ਨੂੰ ਟਿਕਟ ਦੇਣ ਲਈ ਪੈਰਵਾਈ ਕਰ ਰਹੇ ਹਨ। ਹਲਕਾ ਸਮਰਾਲਾ ਤੋਂ ਕਾਂਗਰਸ ਦੇ ਕਈ ਸਿਆਸੀ ਆਗੂ ਹਰੇਕ ਵਿਧਾਨ ਸਭਾ ਚੋਣਾਂ ਦੌਰਾਨ ਕਈ ਸਿਆਸੀ ਆਗੂ ਟਿਕਟ ਦੀ ਮੰਗ ਕਰਦੇ ਹਨ ਪਰ ਹਰੇਕ ਵਾਰ ਢਿੱਲੋਂ ਪਰਿਵਾਰ ਆਪਣੀਆਂ ਸਿਆਸੀ ਗੋਟੀਆਂ ਫਿੱਟ ਕਰ ਬਾਜ਼ੀ ਮਾਰ ਜਾਂਦਾ ਹੈ। ਇਸ ਵਾਰ ਕੌਣ ਬਾਜ਼ੀ ਮਾਰਦਾ ਹੈ, ਇਸਦਾ ਨਤੀਜਾ ਕੁਝ ਦਿਨਾਂ ’ਚ ਸਾਹਮਣੇ ਆ ਜਾਵੇਗਾ, ਕਿਉਂਕਿ ਕਾਂਗਰਸ ਹਾਈਕਮਾਂਡ ਵਲੋਂ ਤਿਆਰ ਕੀਤੀ ਪਹਿਲੀ ਤੇ ਦੂਜੀ ਸੂਚੀ ਵਿਚ ਹਲਕਾ ਸਮਰਾਲਾ ਤੋਂ ਉਮੀਦਵਾਰ ਦਾ ਐਲਾਨ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵਾਰਦਾਤ : ਮਾਮੂਲੀ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀਆਂ ਗੋਲੀਆਂ, ਇਕ ਨੌਜਵਾਨ ਮੌਤ
ਕਰਨਵੀਰ ਢਿੱਲੋਂ ਤੋਂ ਕਾਂਗਰਸ ’ਚ ਅਸੀਂ ਸੀਨੀਅਰ ਹਾਂ: ਕੂੰਨਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਹਲਕਾ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਦਾ ਉਹ ਬਹੁਤ ਸਤਿਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਹਲਕਾ ਸਮਰਾਲਾ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਕੇ ਰੱਖਿਆ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਢਿੱਲੋਂ ਸਾਡੇ ਤੋਂ ਸੀਨੀਅਰ ਹਨ। ਜੇਕਰ ਉਨ੍ਹਾਂ ਨੂੰ ਹਾਈਕਮਾਂਡ ਟਿਕਟ ਦੇ ਕੇ ਮੈਦਾਨ ਵਿਚ ਉਤਾਰਦੀ ਹੈ ਤਾਂ ਕੋਈ ਇਤਰਾਜ਼ ਨਹੀਂ, ਕਿਉਂਕਿ ਉਨ੍ਹਾਂ ਦਾ ਹੱਕ ਬਣਦਾ ਹੈ। ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਤੋਂ ਹਲਕਾ ਸਮਰਾਲਾ ਕਾਂਗਰਸ ਦੇ ਕਈ ਸੀਨੀਅਰ ਆਗੂ ਹਨ, ਜੋ ਟਿਕਟ ਦੇ ਦਾਅਵੇਦਾਰ ਹਨ, ਇਸ ਲਈ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਨਾ ਚਾਹੀਦਾ ਹੈ। ਕੂੰਨਰ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਤੇ ਭੇਜੇ ਗਏ ਅਬਜ਼ਰਵਰ ਨੂੰ ਆਪਣੇ ਵਿਚਾਰ ਦੱਸ ਦਿੱਤੇ ਹਨ। ਪਾਰਟੀ ਉਮੀਦਵਾਰ ਸਬੰਧੀ ਸੋਚ ਸਮਝ ਕੇ ਫ਼ੈਸਲਾ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ
ਟਿਕਟ ਮੰਗਣਾ ਹਰੇਕ ਦਾ ਹੱਕ ਪਰ ਫ਼ੈਸਲਾ ਪਾਰਟੀ ਹਾਈਕਮਾਂਡ ਹੱਥ: ਵਿਧਾਇਕ ਢਿੱਲੋਂ
ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ’ਚ ਕਿਸੇ ਵੀ ਆਗੂ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਮੰਗਣ ਦਾ ਹੱਕ ਹੈ ਪਰ ਕਾਂਗਰਸ ਹਾਈਕਮਾਂਡ ਨੇ ਫ਼ੈਸਲਾ ਕਰਨਾ ਹੈ ਕਿ ਜਿੱਤਣਯੋਗ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਹਲਕਾ ਸਮਰਾਲਾ ਦੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਸਹਿਯੋਗ ਨਾਲ 4 ਵਾਰ ਇੱਥੋਂ ਚੋਣ ਜਿੱਤ ਕੇ ਪਾਰਟੀ ਹਾਈਕਮਾਂਡ ਦੀ ਝੋਲੀ ਪਾਈ ਹੈ ਅਤੇ ਇਸ ਵਾਰ ਵੀ ਇਹ ਚੋਣ ਕਾਂਗਰਸ ਸ਼ਾਨ ਨਾਲ ਜਿੱਤੇਗੀ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਲੰਘੀਆਂ ਸਮਰਾਲਾ ਨਗਰ ਕੌਂਸਲ ਚੋਣਾਂ ਜਿੱਤ ਕੇ ਵਧੀਆ ਕਾਰਗੁਜ਼ਾਰੀ ਦਿਖਾ ਵਾਗਡੋਰ ਆਪਣੇ ਹੱਥ ਸੰਭਾਲੀ ਅਤੇ ਪਾਰਟੀ ਹਾਈਕਮਾਂਡ ਨੇ ਉਸ ਦੀਆਂ ਸੇਵਾਵਾਂ ਨੂੰ ਦੇਖਦਿਆਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਡਾਇਰੈਕਟਰ ਬਣਾਇਆ। ਉਨ੍ਹਾਂ ਕਿਹਾ ਕਿ ਉਹ ਹਲਕਾ ਸਮਰਾਲਾ ’ਚ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਇਹ ਵਿਧਾਨ ਸਭਾ ਜਿੱਤਣਗੇ ਅਤੇ ਮੁੜ ਕਾਂਗਰਸ ਸਰਕਾਰ ਬਣੇਗੀ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ