ਕਾਂਸਟੇਬਲ ਕਮਲ ਬਾਜਵਾ ਕਤਲ ਮਾਮਲੇ ’ਚ ਪੁਲਸ ਦੀ ਪਟਿਆਲਾ ਜੇਲ੍ਹ ’ਚ ਦਬਿਸ਼

03/14/2023 6:21:38 PM

ਫਗਵਾੜਾ (ਜਲੋਟਾ) : ਫਗਵਾੜਾ ਥਾਣਾ ਸਿਟੀ ’ਚ ਤਾਇਨਾਤ ਰਹੇ ਕਾਂਸਟੇਬਲ ਕੁਲਦੀਪ ਸਿੰਘ ਉਰਫ ਕਮਲ ਬਾਜਵਾ ਦੇ ਕਤਲ ਦੇ ਮਾਮਲੇ ’ਚ ਸ਼ਾਮਲ ਇਕ ਮੁਲਜ਼ਮ ਨੂੰ ਫਗਵਾੜਾ ਪੁਲਸ ਵੱਲੋਂ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਹੈ, ਜਿਸ ਦੀ ਪਛਾਣ ਯੁਵਰਾਜ ਉਰਫ ਜੋਰਾ ਵਜੋਂ ਹੋਈ ਹੈ। ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਦੱਸਣਯੋਗ ਹੈ ਕਿ ਬੀਤੀ 9 ਜਨਵਰੀ ਨੂੰ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ਤੋਂ ਕੁੱਝ ਲੁਟੇਰਿਆਂ ਨੇ ਕਾਰ ਲੁੱਟੀ ਸੀ ਅਤੇ ਜਦੋਂ ਥਾਣਾ ਸਿਟੀ ਦੀ ਪੁਲਸ ਟੀਮ ਨੇ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਲੁਟੇਰੇ ਜੋ ਸ਼ਾਤਰ ਗੈਂਗਸਟਰ ਸਨ, ਨੇ ਪੁਲਸ ਤੇ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਫਗਵਾੜਾ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਦੇ ਗੰਨਮੈਨ ਕੁਲਦੀਪ ਸਿੰਘ ਉਰਫ ਕਮਲ ਬਾਜਵਾ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਸ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਸਾਲੀ ਦੇ ਇਸ਼ਕ ’ਚ ਅੰਨ੍ਹੇ ਪਿਓ ਨੇ ਪਤਨੀ ਨੂੰ ਮਾਰਨ ਦੇ ਚੱਕਰ ’ਚ ਨਹਿਰ ’ਚ ਰੋੜ੍ਹੀ 5 ਸਾਲਾ ਧੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News