ਸਥਾਨਕ ਚੋਣਾਂ : ''ਸਮਰਾਲਾ'' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ

Wednesday, Feb 17, 2021 - 11:27 AM (IST)

ਸਥਾਨਕ ਚੋਣਾਂ : ''ਸਮਰਾਲਾ'' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ

ਸਮਰਾਲਾ (ਗਰਗ) : ਨਗਰ ਕੌਂਸਲ ਸਮਰਾਲਾ ਦੀਆਂ 15 ਸੀਟਾਂ ’ਚੋਂ ਕਾਂਗਰਸ ਨੇ 10 ਸੀਟਾਂ ’ਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਕਾਂਗਰਸ ਨੇ 10 ਸਾਲ ਬਾਅਦ ਮੁੜ ਨਗਰ ਕੌਂਸਲ ਦੀ ਪ੍ਰਧਾਨਗੀ ਹਾਸਲ ਕਰ ਲਈ ਹੈ। ਮੁੱਖ ਵਿਰੋਧੀ ਪਾਰਟੀ ਅਕਾਲੀ ਦਲ ਨੂੰ ਸਿਰਫ 5 ਸੀਟਾਂ ’ਤੇ ਹੀ ਜਿੱਤ ਨਸੀਬ ਹੋਈ ਹੈ ਅਤੇ ਆਮ ਆਦਮੀ ਪਾਰਟੀ ਦਾ ਇੱਕ ਵੀ ਉਮੀਦਵਾਰ ਇਨਾਂ ਚੋਣਾਂ 'ਚ ਸਫ਼ਲ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ : 'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ

ਅਜ਼ਾਦ ਤੌਰ ’ਤੇ ਚੋਣ ਲੜ ਰਹੇ 6 ਦੇ 6 ਹੀ ਉਮੀਦਵਾਰ ਚੋਣ ਹਾਰ ਗਏ ਹਨ। ਇਨ੍ਹਾਂ ਚੋਣਾਂ ’ਚ ਸਭ ਤੋਂ ਦਿਲਚਸਪ ਪਹਿਲੂ ਇਹ ਰਿਹਾ ਕਿ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਨੂੰਹ ਅ੍ਰੰਮਿਤਪਾਲ ਕੌਰ ਢਿੱਲੋਂ ਅਤੇ ਉਨ੍ਹਾਂ ਦਾ ਪੋਤਾ ਕਰਨਵੀਰ ਸਿੰਘ ਢਿੱਲੋਂ ਵੀ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਕੇ ਢਿੱਲੋਂ ਪਰਿਵਾਰ ਦੀ ਝੰਡੀ ਬਰਕਰਾਰ ਰੱਖਣ 'ਚ ਕਾਮਯਾਬ ਰਹੇ ਹਨ।

ਇਹ ਵੀ ਪੜ੍ਹੋ : 'ਬਸੰਤ ਪੰਚਮੀ' ਵਾਲੇ ਦਿਨ ਘਰ 'ਚ ਪਏ ਵੈਣ, ਚਾਈਨਾ ਡੋਰ ਨੇ ਲਈ ਮਾਪਿਆਂ ਦੀ ਇਕਲੌਤੀ ਧੀ ਦੀ ਜਾਨ
ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਇਨ੍ਹਾਂ ਚੋਣਾਂ ’ਚ ਕਾਂਗਰਸ ਦੀ ਵੱਡੀ ਜਿੱਤ ਨੂੰ ਲੋਕਾਂ ਦਾ ਉਨਾਂ ਦੇ ਪਰਿਵਾਰ ਪ੍ਰਤੀ ਵੱਡਾ ਪਿਆਰ ਦੱਸਦੇ ਹੋਏ ਆਖਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪਣੀ ਪੂਰੀ ਤਾਕਤ ਝੋਕ ਦੇਣਗੇ। ਕਾਂਗਰਸ ਦੇ ਜੇਤੂ ਰਹੇ ਉਮੀਦਵਾਰਾਂ 'ਚ ਵਾਰਡ ਨੰਬਰ-1 ਤੋਂ ਅ੍ਰੰਮਿਤਪਾਲ ਕੌਰ ਢਿੱਲੋਂ, ਵਾਰਡ ਨੰਬਰ-4 ਤੋਂ ਸਨੀ ਦੂਆ, ਵਾਰਡ ਨੰਬਰ-5 ਤੋਂ ਸੁਰਿੰਦਰ ਕੌਰ, ਵਾਰਡ ਨੰਬਰ-7 ਤੋਂ ਸੰਦੀਪ ਕੌਰ, ਵਾਰਡ ਨੰਬਰ-8 ਤੋਂ ਬਲਵਿੰਦਰ ਕੌਰ, ਵਾਰਡ ਨੰਬਰ-10 ਤੋਂ ਕਰਨਵੀਰ ਢਿੱਲੋਂ, ਵਾਰਡ ਨੰਬਰ-11 ਤੋਂ ਦਲਜੀਤ ਕੌਰ ਗੋਲਡੀ, ਵਾਰਡ ਨੰਬਰ-12 ਤੋਂ ਰਣਧੀਰ ਸਿੰਘ ਧੀਰਾ, ਵਾਰਡ ਨੰਬਰ-14 ਤੋਂ ਜਸਵਿੰਦਰ ਸਿੰਘ ਰਿੰਕੂ ਅਤੇ ਵਾਰਡ ਨੰਬਰ-15 ਤੋਂ ਸੇਵਾ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 'ਵੋਟਾਂ' ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ
ਦੂਜੇ ਪਾਸੇ ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰਾਂ 'ਚ ਵਾਰਡ ਨੰਬਰ-2 ਤੋਂ ਅਵਤਾਰ ਸਿੰਘ, ਵਾਰਡ ਨੰਬਰ-3 ਤੋਂ ਤੇਜਿੰਦਰ ਕੌਰ ਢਿੱਲੋਂ, ਵਾਰਡ ਨੰਬਰ-6 ਤੋਂ ਲਾਲਾ ਮੰਗਤ ਰਾਏ ਮਾਲਵਾ, ਵਾਰਡ ਨੰਬਰ-8 ਤੋਂ ਡਾ. ਸਿੰਕਦਰ ਸਿੰਘ ਅਤੇ ਵਾਰਡ ਨੰਬਰ-13 ਤੋਂ ਰਜਨੀ ਸ਼ਾਮਲ ਹਨ। 
ਨੋਟ : ਸਮਰਾਲਾ 'ਚ ਹੋਈ ਕਾਂਗਰਸ ਦੀ ਹੂੰਝਾਫੇਰ ਜਿੱਤ ਬਾਰੇ ਦਿਓ ਆਪਣੀ ਰਾਏ


author

Babita

Content Editor

Related News