ਇਕ ਪਰਿਵਾਰ ''ਚ 2 ਟਿਕਟਾਂ ਦੇਣ ਨੂੰ ਲੈ ਕੇ ''ਕਾਂਗਰਸ'' ਨੇ ਫਾਈਨਲ ਨਹੀਂ ਕੀਤਾ ਫਾਰਮੂਲਾ

Tuesday, Dec 21, 2021 - 04:02 PM (IST)

ਇਕ ਪਰਿਵਾਰ ''ਚ 2 ਟਿਕਟਾਂ ਦੇਣ ਨੂੰ ਲੈ ਕੇ ''ਕਾਂਗਰਸ'' ਨੇ ਫਾਈਨਲ ਨਹੀਂ ਕੀਤਾ ਫਾਰਮੂਲਾ

ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਪਰ ਹੁਣ ਤੱਕ ਇਕ ਪਰਿਵਾਰ 'ਚ 2 ਟਿਕਟਾਂ ਦੇਣ ਨੂੰ ਲੈ ਕੇ ਫਾਰਮੂਲਾ ਫਾਈਨਲ ਨਹੀਂ ਕੀਤਾ ਗਿਆ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਪਰਿਵਾਰ 'ਚ ਦੋ ਟਿਕਟਾਂ ਨਾ ਦੇਣ ਦਾ ਫਾਰਮੂਲਾ ਲਾਗੂ ਕੀਤਾ ਗਿਆ ਸੀ, ਜਿਸ ਨੂੰ ਪੰਜਾਬ ਦੇ ਕਈ ਵੱਡੇ ਕਾਂਗਰਸੀ ਆਗੂਆਂ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਚੋਣਾਂ ਲੜਨ ਤੋਂ ਰੋਕਣ ਦੀ ਕਵਾਇਦ ਦੇ ਰੂਪ 'ਚ ਦੇਖਿਆ ਗਿਆ ਸੀ। ਹੁਣ ਕਾਂਗਰਸ ਵੱਲੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਟਿਕਟਾਂ ਵੰਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਈ ਆਗੂਆਂ ਦੇ ਪਰਿਵਾਰਾਂ 'ਚੋਂ ਇਕ ਤੋਂ ਜ਼ਿਆਦਾ ਮੈਂਬਰਾਂ ਵੱਲੋਂ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਪਿਛਲੇ ਦਿਨੀਂ ਕੀਤੀ ਗਈ ਸਕਰੀਨਿੰਗ ਕਮੇਟੀ ਦੀ ਬੈਠਕ 'ਚ ਇਕ ਪਰਿਵਾਰ 'ਚ ਦੋ ਟਿਕਟਾਂ ਦੇਣ ਨੂੰ ਲੈ ਕੇ ਫ਼ਾਰਮੂਲਾ ਫਾਈਨਲ ਨਹੀਂ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਇਸ ਮੁੱਦੇ 'ਤੇ ਫ਼ੈਸਲਾ ਲੈਣ ਲਈ ਸਾਰਿਆਂ ਦੀ ਸਲਾਹ ਨਾਲ ਰਿਪੋਰਟ ਬਣਾ ਕੇ ਹਾਈਕਮਾਨ ਨੂੰ ਭੇਜੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ FIR ਦਰਜ
ਇਹ ਹਨ ਮੁੱਖ ਦਾਅਵੇਦਾਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਭਰਾ
ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਭਰਾ
ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਉਨ੍ਹਾਂ ਦੇ ਬੇਟੇ
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਉਨ੍ਹਾਂ ਦਾ ਜਵਾਈ

ਇਹ ਵੀ ਪੜ੍ਹੋ : ਪੰਜਾਬ 'ਚ 23 ਤਾਰੀਖ਼ ਤੋਂ ਬਾਅਦ ਕਦੇ ਵੀ ਹੋ ਸਕਦੈ 'ਬਲੈਕ ਆਊਟ', ਜਾਣੋ ਕੀ ਹੈ ਕਾਰਨ
ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਖਿੱਚੋਤਾਣ
ਇਕ ਪਰਿਵਾਰ 'ਚ ਦੋ ਟਿਕਟਾਂ ਦੇਣਾ ਚੋਣਾਂ ਦੌਰਾਨ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਮੁੱਖ ਮੰਤਰੀ ਦੇ ਭਰਾ ਨੇ ਸਰਕਾਰੀ ਡਾਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਬੱਸੀ ਪਠਾਣਾ ਸੀਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਮੌਜੂਦਾ ਵਿਧਾਇਕ ਗੁਰਪ੍ਰੀਤ ਜੀ. ਪੀ. ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਾਦੀਆਂ ਸੀਟ 'ਤੇ ਪ੍ਰਤਾਪ ਸਿੰਘ ਬਾਜਵਾ ਦੀ ਦਾਅਵੇਦਾਰੀ 'ਤੇ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਬਿਕਮ ਮਜੀਠੀਆ ਸਾਹਮਣੇ ਚੋਣਾਂ ਲੜਨ ਦੀ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ : ਮਜੀਠੀਆ 'ਤੇ FIR ਮਗਰੋਂ 'ਨਵਜੋਤ ਸਿੱਧੂ' ਲਾਈਵ, ਜਾਣੋ ਕੀ ਕਿਹਾ
ਸੰਸਦ ਮੈਂਬਰਾਂ ਨੂੰ ਛੋਟ
ਇਕ ਪਰਿਵਾਰ 'ਚ ਦੋ ਟਿਕਟਾਂ ਦੇਣ ਨੂੰ ਲੈ ਕੇ ਪੰਜਾਬ 'ਚ ਕਾਂਗਰਸ ਦੇ ਸੰਸਦ ਮੈਂਬਰ ਨੂੰ ਛੋਟ ਮਿਲੀ ਹੋਈ ਹੈ ਕਿਉਂਕਿ ਪਿਛਲੀ ਵਾਰ ਐਮ. ਪੀ. ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਨੇ ਖੰਨਾ ਤੋਂ ਚੋਣਾਂ ਲੜੀਆਂ ਸਨ। ਇਕ ਵਾਰ ਫਿਰ ਉਹ ਉੱਥੋਂ ਹੀ ਚੋਣਾਂ ਲੜਨ ਜਾ ਰਹੇ ਹਨ। ਪਿਛਲੀ ਵਾਰ ਫਿਲੌਰ ਤੋਂ ਚੋਣਾਂ ਲੜਮ ਵਾਲੇ ਬਿਕਰਮ ਚੌਧਰੀ ਦੇ ਪਿਤਾ ਸੰਤੋਖ ਚੌਧਰੀ ਹੁਣ ਐਮ. ਪੀ. ਬਣ ਚੁੱਕੇ ਹਨ ਅਤੇ ਉਹ ਦੁਬਾਰਾ ਆਪਣੇ ਬੇਟੇ ਲਈ ਟਿਕਟ ਮੰਗ ਰਹੇ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News