ਸੋਫ਼ੇ ਵਾਲੀਆਂ ਸੀਟਾਂ ''ਤੇ ਬੈਠ ਡਰਾਮੇ ਕਰ ਰਹੇ ਨੇ ਕਾਂਗਰਸੀ: ਸ੍ਰਮਿਤੀ ਈਰਾਨੀ
Thursday, Oct 15, 2020 - 06:02 PM (IST)
ਬਠਿੰਡਾ (ਕੁਨਾਲ ਬਾਂਸਲ): ਭਾਰਤ ਸਰਕਾਰ ਦੀ ਕਿਸਾਨਾਂ ਨਾਲ ਬੇਸਿੱਟਾ ਰਹੀ ਮੀਟਿੰਗ ਤੋਂ ਬਾਅਦ ਪੰਜਾਬ 'ਚ ਸਰਕਾਰ ਵਿਰੁੱਧ ਖੇਤੀ ਬਿੱਲਾਂ ਨੂੰ ਲੈ ਕੇ ਭਖੇ ਵਿਰੋਧ ਪ੍ਰਤੀ ਸਫਾਈ ਦੇਣ ਲਈ ਅੱਜ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਵੀਡੀਓ ਕਾਨਫਰੰਸ ਰਾਹੀਂ ਆੜ੍ਹਤੀਏ ਅਤੇ ਪੱਤਰਕਾਰਾਂ ਨਾਲ ਮੀਟਿੰਗ ਕੀਤੀ ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ ਇਹ ਮੀਟਿੰਗ ਹੋਟਲ 'ਚ ਕਾਨਫਰੰਸ ਰੱਖੀ ਗਈ ਅਤੇ ਪੁਲਸ ਵਲੋਂ ਮਜ਼ਬੂਤ ਸੁਰੱਖਿਆ ਪ੍ਰਬੰਧ ਦਿੱਤੇ ਗਏ।ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀ ਬਿੱਲ ਕਿਸਾਨ ਹਿੱਤ 'ਚ ਹਨ। ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ ਅਤੇ ਮੋਦੀ ਸਰਕਾਰ ਨੇ ਕਰੋੜਾਂ ਰੁਪਏ ਦੇ ਪੈਕੇਜ ਦੇ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ,ਪਰ ਕਾਂਗਰਸ ਸਾਜ਼ਿਸ਼ ਤਹਿਤ ਵਿਰੋਧ ਕਰ ਰਹੀ ਹੈ ਜਦੋਂਕਿ ਲੋਕ ਸਭਾ ਅਤੇ ਰਾਜ ਸਭਾ 'ਚ ਖੇਤੀ ਬਿੱਲ ਪੂਰਨ ਬਹੁਮਤ ਨਾਲ ਪਾਸ ਹੋਏ ਹਨ।
ਇਹ ਵੀ ਪੜ੍ਹੋ: ਫਰੀਦਕੋਟ: ਖੇਤਾਂ 'ਚੋਂ ਮਿਲਿਆ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਿਆ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਅੱਗੇ ਬੋਲਦੇ ਹੋਏ ਸ੍ਰਮਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਹੁਣ ਪੰਜਾਬ 'ਚ ਟਰੈਕਟਰ ਦੇ ਸੋਫੇ ਵਾਲੀ ਸੀਟ 'ਤੇ ਬੈਠ ਕੇ ਹੁਣ ਡਰਾਮਾ ਕਰ ਰਹੇ ਹਨ। ਅੱਜ ਤੱਕ ਕਿਸਾਨਾਂ ਦੇ ਲਈ ਕੀਤਾ ਕੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਯੁਵਰਾਜ ਰਾਹੁਲ ਗਾਂਧੀ ਖੇਤੀ ਬਿੱਲਾਂ ਦਾ ਵਿਰੋਧ ਕਰਨ ਦਾ ਡਰਾਮਾ ਕਰ ਰਹੇ ਹਨ। ਕੇਂਦਰੀ ਮੰਤਰੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਏ ਵਿਸ਼ੇਸ਼ ਸੈਸ਼ਨ ਨੂੰ ਸਿਆਸੀ ਕਰਾਰ ਦਿੰਦਿਆਂ ਕਿਹਾ ਕਿ ਖੁਦ ਕਾਂਗਰਸ ਸਰਕਾਰ ਐੱਮ.ਐੱਸ.ਪੀ. ਨੂੰ ਖ਼ਤਮ ਕਰਨ ਦੀ ਹਮਾਇਤ ਕਰ ਰਹੀ ਹੈ, ਫਿਰ ਹੁਣ ਵਿਰੋਧ ਕਿਉਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵਲੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਭ 'ਚ ਸਾਬਤ ਹੋ ਗਿਆ ਹੈ ਕਿ ਭਾਜਪਾ ਵਰਕਰਾਂ ਅਤੇ ਦਫਤਰਾਂ ਤੇ ਹਮਲੇ ਯੂਥ ਕਾਂਗਰਸ ਕਰਵਾ ਰਹੀ ਹੈ। ਇਸ ਮਸਲੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਰਚੇ ਦਰਜ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ