ਭਾਜਪਾ ਕੋਲੋਂ ਜਨਤਾ ਨੂੰ ਕਾਂਗਰਸ ਹੀ ਬਚਾ ਸਕਦੀ ਹੈ : ਅਵਤਾਰ ਹੈਨਰੀ
Sunday, Feb 03, 2019 - 10:09 PM (IST)

ਜਲੰਧਰ(ਚੋਪੜਾ)— ਮੋਦੀ ਸਰਕਾਰ ਨੇ ਸਾਡੇ 4 ਸਾਲ 'ਚ ਦੇਸ਼ ਦੀ ਜਨਤਾ ਨੂੰ ਖੂਬ ਲੁੱਟਿਆ ਹੈ। ਪਹਿਲਾ ਨੋਟਬੰਦੀ ਦਾ ਦਾ ਕਹਿਰ ਅਤੇ ਬਾਅਦ 'ਚ ਜੀ.ਐੱਸ.ਟੀ. ਦਾ ਭਾਰ ਜਨਤਾ 'ਤੇ ਪਾ ਦਿੱਤਾ ਉਕਤ ਸ਼ਬਦ ਪੰਜਾਬ ਪ੍ਰਦੇਸ ਕਾਂਗਰਸ ਦੇ ਉਪ ਪ੍ਰਧਾਨ ਅਵਤਾਰ ਹੈਨਰੀ ਨੇ ਗੁਰਦਾਸਪੁਰ ਦੇ ਤਾਰਾਗੜ 'ਚ ਆਯੋਜਿਤ ਕਾਂਗਰਸ ਦੀ ਬੈਠਕ ਦੌਰਾਨ ਕਹੇ। ਉਨ੍ਹਾਂ ਨੇ ਜਨਤਾ ਨੂੰ ਆਗਾਮੀ ਲੋਕ ਸਭਾ ਚੋਣਾ ਲਈ ਜਾਗਰੂਕਤ ਕਰਨ ਲਈ ਕਾਂਗਰਸ ਦਾ ਸਮੱਰਥਨ ਕਰਨ ਅਤੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ 'ਚ ਆਪਣਾ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਜੋ ਹਾਲਾਤ ਭਾਜਪਾ ਨੇ ਦੇਸ਼ ਦੇ ਬਣਾਏ ਹਨ ਉਸ ਤੋਂ ਹੁਣ ਦੇਸ਼ ਨੂੰ ਸਿਰਫ ਕਾਂਗਰਸ ਹੀ ਬਚਾ ਸਕਦੀ ਹੈ। ਇਸ ਮੌਕੇ ਕੌਸਲਰ ਪਤੀ ਰਵੀ ਸੈਨੀ ਨੇ ਆਪਣੇ ਜੱਦੀ ਪਿੰਡ ਪੁੱਜਣ 'ਤੇ ਹੈਨਰੀ ਦਾ ਸ਼ੁਕਰੀਆ ਕੀਤਾ। ਇਸ ਮੌਕੇ ਸੰਜੀਵ ਸੈਨੀ, ਕੌਂਸਲਰ ਅਵਤਾਰ ਸਿੰਘ, ਸਰਪੰਚ ਭਰਤ ਭੂਸ਼ਣ, ਵੇਦਵਾਲ, ਜਗਮੋਹਨ, ਸੁਸ਼ੀਲ, ਪ੍ਰਿੰਸ, ਵਿੱਕੀ ਅਤੇ ਹੋਰ ਹਾਜ਼ਰ ਸਨ।