35 ਕਿੱਲੋ ਭੁੱਕੀ ਸਣੇ ਕਾਂਗਰਸੀ ਸਰਪੰਚ ਗ੍ਰਿਫਤਾਰ
Friday, Sep 06, 2019 - 11:36 AM (IST)

ਬਠਿੰਡਾ (ਅਮਿਤ) : ਬਠਿੰਡਾ ਦੇ ਸੀ. ਆਈ. ਸਟਾਫ ਵਲੋਂ ਇਕ ਕਾਂਗਰਸੀ ਸਰਪੰਚ ਨੂੰ 35 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਸਰਪੰਚ ਦੀ ਪਛਾਣ ਲਛਮਣ ਸਿੰਘ ਵਾਸੀ ਪਿੰਡ ਭਾਜਕੀ ਦੇ ਰੂਪ ਵਜੋਂ ਹੋਈ ਹੈ। ਪੁਲਸ ਨੇ ਸਰਪੰਚ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।