ਚੋਣਾਂ ਦੀ ਰੰਜਿਸ਼ ਦੇ ਚੱਲਦੇ ਆਪਸ 'ਚ ਭਿੜੇ ਕਾਂਗਰਸੀ ਤੇ ਅਕਾਲੀ

Monday, May 20, 2019 - 11:29 PM (IST)

ਚੋਣਾਂ ਦੀ ਰੰਜਿਸ਼ ਦੇ ਚੱਲਦੇ ਆਪਸ 'ਚ ਭਿੜੇ ਕਾਂਗਰਸੀ ਤੇ ਅਕਾਲੀ

ਤਰਨਤਾਰਨ,(ਵਿਜੇ ਅਰੋੜਾ) : ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਚੋਣਾਂ ਹੁੰਦਿਆਂ ਸਾਰ ਹੀ ਪੁਰਾਣੀਆਂ ਰੰਜਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਹਲਕਾ ਤਰਨਤਾਰਨ ਨੇੜੇ ਪਿੰਡ ਐਮਾ ਕਲਾਂ ਵਿਖੇ ਅਕਾਲੀ ਤੇ ਕਾਂਗਰਸੀ ਧਿਰਾਂ ਆਪਸ 'ਚ ਭਿੜ ਪਈਆਂ। ਜਿਸ ਦੌਰਾਨ ਦੋਵੇਂ ਧਿਰਾਂ ਵਲੋਂ ਇਕ ਦੂਜੇ ਦੇ ਘਰਾਂ ਦੀ ਭੰਨ ਤੋੜ ਕੀਤੀ ਗਈ। ਰੰਜਿਸ਼ ਦੇ ਚੱਲਦੇ ਦੋਵੇਂ ਧਿਰਾਂ ਵਲੋਂ ਆਪਸ 'ਚ ਕਾਫੀ ਕੁੱਟ ਮਾਰ ਵੀ ਕੀਤੀ ਗਈ, ਜਿਸ ਕਾਰਨ ਦੋਵੇਂ ਧਿਰਾਂ ਦੇ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News