ਪੰਜਾਬ 'ਚ AAP ਨਾਲ ਗਠਜੋੜ ਨੂੰ ਲੈ ਕੇ ਵੰਡੀ ਕਾਂਗਰਸ, ਚਿੰਤਾ 'ਚ ਡੁੱਬੇ ਸੀਨੀਅਰ ਆਗੂ
Tuesday, Jul 25, 2023 - 02:51 PM (IST)

ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਕਾਂਗਰਸ ਵੰਡੀ ਗਈ ਹੈ। ਜਿੱਥੇ ਕਾਂਗਰਸ ਦੇ ਸੀਨੀਅਰ ਆਗੂ ਇਸ ਦੇ ਖ਼ਿਲਾਫ਼ ਹਨ, ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਜੇ ਤੱਕ ਭਾਜਪਾ ਦੇ ਖ਼ਿਲਾਫ਼ 26 ਪਾਰਟੀਆਂ ਹੀ ਇਕ ਮੰਚ 'ਤੇ ਆਈਆਂ ਹਨ ਅਤੇ ਪੰਜਾਬ 'ਚ ਸੀਟਾਂ ਦੀ ਵੰਡ ਵਰਗੀ ਕੋਈ ਵੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ : ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ
ਨਵਜੋਤ ਸਿੰਘ ਸਿੱਧੂ ਨੇ ਹਾਈਕਮਾਨ ਦੇ ਫ਼ੈਸਲੇ 'ਤੇ ਸਹਿਮਤੀ ਜਤਾਉਂਦੇ ਹੋਏ ਇਸ ਮੁੱਦੇ 'ਤੇ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਦਿੱਤਾ ਹੈ। ਦੂਜੇ ਪਾਸੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਪੰਜਾਬ 'ਚ ਇਸ ਤਰ੍ਹਾਂ ਦੇ ਕਿਸੇ ਵੀ ਗਠਜੋੜ ਨੂੰ ਲੈ ਕੇ ਵਿਰੋਧ 'ਚ ਹਨ ਅਤੇ ਉਨ੍ਹਾਂ ਨੇ ਹਾਈਕਮਾਨ ਅੱਗੇ ਆਪਣਾ ਪੱਖ ਵੀ ਰੱਖਿਆ ਹੈ। ਕਾਂਗਰਸ ਦੇ ਸੀਨੀਅਰ ਆਗੂ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਆਮ ਆਦਮੀ ਪਾਰਟੀ ਨਾਲ ਗਠਜੋੜ ਹੁੰਦਾ ਹੈ ਅਤੇ ਗੱਲ ਸੀਟਾਂ ਦੀ ਵੰਡ ਤੱਕ ਪਹੁੰਚਦੀ ਹੈ ਤਾਂ ਕਾਂਗਰਸ ਦਾ ਹਾਲ ਦਿੱਲੀ ਦੀ ਤਰ੍ਹਾਂ ਹੀ ਹੋ ਜਾਵੇਗਾ। ਦਿੱਲੀ 'ਚ ਕਾਂਗਰਸ ਨੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਇਸ ਮਾਮਲੇ 'ਚ ਹਰਿਆਣਾ ਤੋਂ ਵੀ ਪੱਛੜਿਆ ਸੂਬਾ
ਉਸ ਤੋਂ ਬਾਅਦ ਉਨ੍ਹਾਂ ਦੇ ਪੈਰ ਦਿੱਲੀ 'ਚ ਨਹੀਂ ਲੱਗੇ। ਇਹੀ ਕਾਰਨ ਹੈ ਕਿ ਦਿੱਲੀ ਦੀ ਇਕਾਈ ਵੀ ਇਸ ਗਠਜੋੜ ਦਾ ਵਿਰੋਧ ਕਰ ਰਹੀ ਹੈ। ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਪੰਜਾਬ 'ਚ ਕਾਂਗਰਸ ਹਾਈਕਮਾਨ ਸੀਟਾਂ ਦੀ ਵੰਡ ਦੀ ਗੱਲ ਮੰਨੇਗੀ। ਜੇਕਰ ਗਠਜੋੜ ਹੁੰਦਾ ਵੀ ਹੈ ਤਾਂ ਕਾਂਗਰਸ ਦੀ ਹੋਂਦ ਨੂੰ ਖ਼ਤਰਾ ਹੋ ਜਾਵੇਗਾ ਕਾਂਗਰਸ ਦਾ ਵਰਕਰ ਇਕ ਵਾਰ ਆਮ ਆਦਮੀ ਪਾਰਟੀ ਤੱਕ ਪੁੱਜਿਆ ਤਾਂ ਫਿਰ ਮੁੜ ਕੇ ਵਾਪਸ ਨਹੀਂ ਆਵੇਗਾ। ਹਾਲਾਂਕਿ ਪਾਰਟੀ ਹਾਈਕਮਾਨ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਅੱਗੇ ਕੀ ਹੋਣ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ