ਔਖੀ ਘੜੀ ਦੇ ਸਮੇਂ ਵੀ ਧਰਨਿਆਂ ਦੀ ਸਿਆਸਤ ਕਰ ਰਹੇ ਅਕਾਲੀ : ਕਾਂਗਰਸ

Friday, Jun 19, 2020 - 04:50 PM (IST)

ਔਖੀ ਘੜੀ ਦੇ ਸਮੇਂ ਵੀ ਧਰਨਿਆਂ ਦੀ ਸਿਆਸਤ ਕਰ ਰਹੇ ਅਕਾਲੀ : ਕਾਂਗਰਸ

ਪਟਿਆਲਾ (ਰਾਜੇਸ਼) : ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ 'ਚ ਹੰਗਾਮੀ ਮੀਟਿੰਗ ਹੋਈ, ਜਿਸ 'ਚ ਸੂਬਾ ਸਰਕਾਰ ਵੱਲੋਂ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ ਕੋਰੋਨਾ ਦੀ ਔਖੀ ਘੜੀ ‘ਚ ਲੋੜਵੰਦਾਂ ਦੀ ਮਦਦ ਜਾਰੀ ਰੱਖਣ ਲਈ ਯੋਜਨਾ ਤਿਆਰ ਕੀਤੀ ਗਈ। ਇਸ ਮੌਕੇ ਸੰਜੀਵ ਸ਼ਰਮਾ ਨੇ ਕਿਹਾ ਕਿ ਇਸ ਔਖੀ ਘੜੀ 'ਚ ਅਕਾਲੀ ਤੇ ਭਾਜਪਾ ਵੱਲੋਂ ਧਰਨਿਆਂ ਦੀ ਸਿਆਸਤ ਕਰਨਾ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਤੇ ਭਾਜਪਾ ਲੀਡਰਾਂ ਨੂੰ ਸੜਕਾਂ ‘ਤੇ ਰੌਲੇ ਪਾ ਕੇ ਸਮਾਂ ਖਰਾਬ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਪ੍ਰਧਾਨ ਸ਼ਰਮਾ ਨੇ ਕਿਹਾ ਬੜੀ ਹਾਸੋਹੀਣੀ ਗੱਲ ਹੈ ਕਿ ਜਿਸ ਪਾਰਟੀ ਦੇ ਮੁਖੀ ਧਰਨੇ ਲਾਉਣਾ ਵਿਹਲਿਆਂ ਦਾ ਕੰਮ ਦੱਸਦਾ ਹੈ, ਅੱਜ ਉਸਦੇ ਆਪਣੇ ਲੀਡਰ ਇਨਾਂ ਵਿਹਲੇ ਕੰਮਾਂ 'ਚ ਲੱਗੇ ਹੋਏ ਹਨ। ਮੌਜੂਦਾ ਕੌਂਸਲਰ ਸੇਵਕ ਸਿੰਘ ਅਤੇ ਅਮਰਪ੍ਰੀਤ ਬੋਬੀ ਕਿਹਾ ਕਿ ਕੋਰੋਨਾ ਸੰਕਟ 'ਚ ਸਰਕਾਰ ਤੇ ਪ੍ਰਸਾਸ਼ਨ ਇਕੱਠ ਕਰਨ ਤੋਂ ਇਨਕਾਰ ਕਰ ਰਹੀ ਹੈ ਪਰ ਅਕਾਲੀ ਤੇ ਭਾਜਪਾ ਦੇ ਲੀਡਰ ਲੋਕਾਂ ਦੀ ਜਾਨ ਦੀ ਪਰਵਾਹ ਨਾ ਕਰਦਿਆਂ ਸਿਰਫ ਆਪਣੀ ਸਿਆਸਤ 'ਚ ਹੀ ਦਿਲਚਸਪੀ ਰੱਖ ਰਹੇ ਹਨ।

ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਬਿਨਾਂ ਪ੍ਰਸਾਸ਼ਨਿਕ ਮਨਜ਼ੂਰੀ ਤੋਂ ਸੜਕਾਂ ‘ਤੇ ਆਵਾਜਾਈ 'ਚ ਵਿਘਣ ਪਾ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਾਬਕਾ ਪ੍ਰਧਾਨ ਹਲਕਾ ਸਨੌਰ ਹਰਪ੍ਰੀਤ ਢਿਲੋਂ ਤੇ ਐਡਵੋਕੇਟ ਸ਼ੰਮੀ ਤਿਵਾੜੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਘਰ-ਘਰ ਤੱਕ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਇਆ, ਇਸ ਤੋਂ ਇਲਾਵਾ ਹੁਣ ਰਾਸ਼ਨ ਕਾਰਡਾਂ 'ਚ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਲਾਭ ਮਿਲ ਸਕੇ।


 


author

Babita

Content Editor

Related News