ਖਹਿਰਾ ਨੂੰ ਕਾਂਗਰਸ ਵੱਲੋਂ ਟਿਕਟ ਦੀ ਆਫਰ !
Wednesday, Apr 10, 2019 - 08:27 PM (IST)
ਜਲੰਧਰ, ਵੈੱਬ ਡੈਸਕ : ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਨੇ ਅੱਜ ਜੱਗਬਾਣੀ ਨਾਲ ‘ਨੇਤਾ ਜੀ ਸਤਿ ਸ੍ਰੀ ਅਕਾਲ’ ਪ੍ਰੋਗਰਾਮ ਵਿਚ ਖਾਸ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ`ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਐੱਮ. ਪੀ. ਬਣਨ ਲਈ ਇਹ ਲੜਾਈ ਨਹੀਂ ਲੜ ਰਹੇ ਬਲਕਿ ਉਸਦੀ ਲੜਾਈ ਸਿਸਟਮ ਦੇ ਖਿਲਾਫ ਹੈ। ਖਹਿਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਸਿਰਫ ਐੱਮ. ਪੀ. ਬਣਨਾ ਹੋਵੇ ਤਾਂ ਇਸ ਮੌਕੇ ਕਾਂਗਰਸ ਵੱਲੋਂ ਵੀ ਉਨ੍ਹਾਂ ਨੂੰ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜਦੋਂ ਰਮਨਦੀਪ ਸਿੰਘ ਸੋਢੀ ਵੱਲੋਂ ਇਸ ਗੱਲ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਹਾ ਗਿਆ ਤਾਂ ਖਹਿਰਾ ਨੇ ਕਿਹਾ ਉਸਨੂੰ ਉਨ੍ਹਾਂ ਦੇ ਕੁਝ ਕਾਂਗਰਸੀ ਮਿੱਤਰਾਂ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਅੰਦਰ ਕੁਝ ਲੋਕਾਂ ਨੇ ਸੁਝਾਅ ਦਿੱਤਾ ਸੀ ਕਿ ਕਿਉਂ ਨਾ ਖਹਿਰਾ ਨੂੰ ਹੀ ਬਠਿੰਡਾ ਤੋਂ ਟਿਕਟ ਦੇ ਦਿੱਤੀ ਜਾਵੇ।
ਖਹਿਰਾ ਨੇ ਇਹ ਵੀ ਕਿਹਾ ਕਿ ਉਹ ਦੋ ਟੱਬਰਾਂ ਦੇ ਖਿਲਾਫ ਲੜਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੈਪਟਨ ਅਤੇ ਬਾਦਲ ਦੋਵਾਂ ਘਰਾਣਿਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਦੋਵਾਂ ਘਰਾਣਿਆਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਅੱਜ ਪੰਜਾਬ ਦੇ ਸਾਰੇ ਵਪਾਰਾਂ ’ਤੇ ਇਨ੍ਹਾਂ ਦੋਵਾਂ ਘਰਾਣਿਆਂ ਦਾ ਹੀ ਕਬਜ਼ਾ ਹੈ।ਇਸ ਪ੍ਰੋਗਰਾਮ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਜੀਵਨ ਅਤੇ ਸਿਆਸੀ ਸਫਰ ਬਾਰੇ ਵੀ ਖੁਲ੍ਹ ਕੇ ਗੱਲਾਂ ਕੀਤੀਆਂ।